‘ਰਿਪੋਰਟ ਬਣਨ ਤੋਂ ਬਾਅਦ ਲੋਕਾਂ ਤੋਂ ਵੀ ਲਈ ਜਾਵੇਗੀ ਰਾਏ : CM ਭਗਵੰਤ ਸਿੰਘ ਮਾਨ

ਚੰਡੀਗੜ੍ਹ, 12 ਸਤੰਬਰ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਅੰਕੜਿਆਂ ਅਤੇ ਰਾਹਤ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੁਕਸਾਨ ਦੀ ਰਿਪੋਰਟ ਬਣਨ ਤੋਂ ਬਾਅਦ ਲੋਕਾਂ ਤੋਂ ਵੀ ਰਾਏ ਲਈਆਂ ਜਾਣਗੀਆਂ ਅਤੇ ਜਿੱਥੇ 100 ਫ਼ੀਸਦੀ ਨੁਕਸਾਨ ਹੋਵੇਗਾ, ਉਥੇ 1 ਮਹੀਨੇ ਵਿੱਚ ਚੈੱਕ ਦਿੱਤਾ ਜਾਵੇਗਾ। ਉਨ੍ਹਾਂ ਨੇ ਹੜ੍ਹਾਂ ਵਿੱਚ 50 ਮੌਤਾਂ ਦੀ ਪੁਸ਼ਟੀ ਵੀ ਕੀਤੀ ਅਤੇ ਪਸ਼ੂਆਂ ਦੇ ਨੁਕਸਾਨ ਲਈ 37,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
CM ਮਾਨ ਨੇ ਕਿਹਾ ਕਿ ਹੜ੍ਹਾਂ ਨੇ ਪੰਜਾਬ ਨੂੰ ਭਿਆਨਕ ਤਬਾਹੀ ਪਹੁੰਚਾਈ ਹੈ, ਪਰ ਸਰਕਾਰ ਨੇ ਰਾਹਤ ਕੰਮਾਂ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਨੇ ਫਸਲ ਨੁਕਸਾਨ ਲਈ ਪ੍ਰਤੀ ਏਕੜ 20,000 ਰੁਪਏ, ਜਾਨੀ ਨੁਕਸਾਨ ਲਈ 4 ਲੱਖ ਰੁਪਏ, ਅਤੇ ਪਸ਼ੂਆਂ ਲਈ ਵਧੇਰੇ ਮੁਆਵਜ਼ੇ ਦੀ ਯੋਜਨਾ ਵੀ ਦੱਸੀ। ਇਹ ਐਲਾਨ ਪੰਜਾਬ ਕੈਬਨੇਟ ਦੀ ਤਾਜ਼ਾ ਮੀਟਿੰਗ ਤੋਂ ਬਾਅਦ ਕੀਤੇ ਗਏ ਹਨ। ਹੜ੍ਹਾਂ ਨੇ ਪੰਜਾਬ ਵਿੱਚ 3.55 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 50 ਮੌਤਾਂ ਦੀ ਪੁਸ਼ਟੀ ਹੋਈ ਹੈ।

