Russian hackers responsible for leaking Italian Foreign Minister’s personal data on the ‘dark web’: Meloni
ਇਟਲੀ ਦੇ ਵਿਦੇਸ਼ ਮੰਤਰੀ ਦਾ ਨਿੱਜੀ ਡਾਟਾ ‘ਡਾਰਕ ਵੈੱਬ’ ’ਤੇ ਲੀਕ ਕਰਨ ਲਈ ਰੂਸ ਦੇ ਹੈਕਰ ਜ਼ਿੰਮੇਵਾਰ : ਮੇਲੋਨੀ
ਮਿਲਾਨ (ਆਵਾਜ਼ਿ ਕੌਮ ਬਿਊਰੋ)-ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਨਿੱਜੀ ਡਾਟਾ ‘ਡਾਰਕ ਵੈੱਬ’ ’ਤੇ ਲੀਕ ਹੋ ਗਿਆ ਹੈ ਅਤੇ ਉਨ੍ਹਾਂ ਨੂੰ ‘ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ’। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਇਸ ਘਟਨਾ ਲਈ ਰੂਸ ਸਮਰਥਕ ਹੈਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਜਾਨੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਐਲਾਨ ਅਜਿਹੇ ਸਮੇਂ ਕੀਤਾ, ਜਦੋਂ ਪੂਰੇ ਯੂਰਪ ਵਿਚ ਬੰਬ ਹਮਲੇ ਦੀ ਫਰਜ਼ੀ ਧਮਕੀ ਮਿਲੀ, ਜਿਸ ਕਾਰਨ ਕਈ ਉਡਾਣਾਂ ਦੇ ਰਸਤੇ ਬਦਲਣੇ ਪਏ, ਪ੍ਰਸਾਰਕਾਂ ਲਈ ਸੁਰੱਖਿਆ ਸਬੰਧੀ ਖ਼ਤਰੇ ਸਾਹਮਣੇ ਆਏ ਅਤੇ ਸੁਪਰਮਾਰਕੀਟਜ਼ ਦੀ ਰੈਫਰੀਜਰੇਟਰ ਪ੍ਰਣਾਲੀ ’ਤੇ ਹਮਲੇ ਅਤੇ ਡਰੋਨ ਘੁਸਪੈਠ ਵਰਗੀਆਂ ਘਟਨਾਵਾਂ ਹੋਈਆਂ। ਤਜਾਨੀ ਨੇ ਕਿਹਾ, ‘‘ਸਾਈਬਰ ਅਪਰਾਧੀ ‘ਡਾਰਕ ਵੈੱਬ’ ’ਤੇ ਕਈ ਦਿਨਾਂ ਤੋਂ ਮੇਰਾ ਨਿੱਜੀ ਡਾਟਾ ਲੀਕ ਕਰ ਰਹੇ ਹਨ ਅਤੇ ਹੋਰ ਜਾਣਕਾਰੀਆਂ ਮੰਗ ਰਹੇ ਹਨ। ਇਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨਵੇਂ ਖ਼ਤਰਿਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅਪਰਾਧੀ ਮੇਰੇ ਅਤੇ ਮੇਰੇ ਕਰੀਬੀਆਂ ਬਾਰੇ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਪੈਸੇ ਦੇਣ ਲਈ ਵੀ ਤਿਆਰ ਹਨ।’’

