“Gutka Sahib Desecration Case Reported in Jalandhar’s Sagwal Village, Woman Arrested”
“ਜਲੰਧਰ ਦੇ ਪਿੰਡ ਸਗਵਾਲ ‘ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ, ਔਰਤ ਗ੍ਰਿਫ਼ਤਾਰ”

18 ਜੂਨ 2026, ਜਲੰਧਰ – ਜਲੰਧਰ ਦੇ ਪਿੰਡ ਸਗਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਗੰਭੀਰ ਘਟਨਾ ਵਾਪਰੀ ਹੈ।
ਇੱਕ ਔਰਤ ਉੱਤੇ ਗੁਟਕਾ ਸਾਹਿਬ ਦੇ ਕੁਝ ਅੰਗ ਪਾੜਨ ਦੇ ਇਲਜ਼ਾਮ ਲੱਗੇ ਹਨ। ਉਹ ਗੁਰਦੁਆਰਾ ਸਾਹਿਬ ਵਿਚ ਰੌਲਾ ਪਾਉਂਦੀ ਹੋਈ ਦਾਖਲ ਹੋਈ ਸੀ। ਮੁੱਖ ਗ੍ਰੰਥੀ ਦੇ ਬਿਆਨਾਂ ਤੇ ਆਧਾਰਿਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਰੋਸ ਵਾਲਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
