Sant Harnam Singh Khalsa Bhindranwale Gets Maharashtra Govt to Host Grand ‘Hind Di Chadar’ Event for Guru Tegh Bahadur Ji’s 350th Martyrdom
ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਮਹਾਰਾਸ਼ਟਰ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਰਾਜ ਪੱਧਰੀ ਬਣਾਇਆ – ਮੁੱਖ ਮੰਤਰੀ ਫੜਨਵੀਸ ਵੀ ਹਾਜ਼ਰ

8 ਦਸੰਬਰ 2025, ਨਾਗਪੁਰ – ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਪ੍ਰੇਰਨਾ ਤੇ ਅਗਵਾਈ ਨਾਲ ਮਹਾਰਾਸ਼ਟਰ ਸਰਕਾਰ ਨੇ ਨਾਗਪੁਰ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ “ਹਿੰਦ ਦੀ ਚਾਦਰ” ਵਿਸ਼ਾਲ ਗੁਰਮਤਿ ਸਮਾਗਮ ਰਾਜ ਪੱਧਰੀ ਤੌਰ ‘ਤੇ ਕਰਵਾਇਆ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਖੁਦ ਮੁੱਖ ਮਹਿਮਾਨ ਬਣੇ ਤੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
ਲੇਖਕ ਹਰਪਾਲ ਸਿੰਘ ਅੰਮ੍ਰਿਤਸਰ ਨੇ ਲਿਖਿਆ ਹੈ ਕਿ 2004 ਵਿੱਚ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਬਾਬਾ ਹਰਨਾਮ ਸਿੰਘ ਜੀ ਨੇ ਢਹਿੰਦੀ ਕਲਾ ਵਾਲੇ ਮਾਹੌਲ ਵਿੱਚ ਪੰਥ ਨੂੰ ਮੁੜ ਜੋੜਨ ਦਾ ਕੰਮ ਕੀਤਾ। ਰਾਜਨੀਤਕਾਂ ਨਾਲ ਸਾਂਝ ਰੱਖ ਕੇ ਪੰਥਕ ਮਸਲੇ ਹੱਲ ਕਰਵਾਉਉਣ ਦੀ ਨੀਤੀ ਅਪਣਾ ਕੇ ਉਨ੍ਹਾਂ ਨੇ ਸਿੱਖੀ ਸਿਧਾਂਤਾਂ ਤੇ ਮਰਿਆਦਾ ਦੀ ਰਾਖੀ ਵੀ ਕੀਤੀ। ਮਹਾਰਾਸ਼ਟਰ ਵਿੱਚ ਉਹਨਾਂ ਦੀ ਅਗਵਾਈ ਵਿੱਚ ਹੋ ਰਹੇ ਸਮਾਜਿਕ ਤੇ ਧਾਰਮਿਕ ਕਾਰਜਾਂ ਕਾਰਨ ਵਿਦੇਸ਼ੀ ਸਿੱਖ ਵੀ ਸ਼ੁਕਰਗੁਜ਼ਾਰ ਹਨ।
ਲੇਖਕ ਨੇ ਲਿਖਿਆ: “ਰਾਜਨੀਤਕਾਂ ਨਾਲ ਸਾਂਝ ਰੱਖਣੀ ਚੰਗੀ ਗੱਲ ਹੈ ਜੇ ਉਦੇਸ਼ ਸੱਚੇ ਹੋਣ ਤੇ ਕੌਮੀ ਭਲਾਈ ਵਾਸਤੇ ਹੋਵੇ। ਬਾਬਾ ਜੀ ਨੇ ਇਸੇ ਨੀਤੀ ਨਾਲ ਪੰਥਕ ਕਾਰਜਾਂ ਨੂੰ ਨੇਪਰੇ ਚਾੜਿਆ ਹੈ।”
ਇਹ ਸਮਾਗਮ ਪੰਥਕ ਤੇ ਰਾਜਨੀਤਕ ਸਾਂਝ ਦੀ ਸਫਲ ਮਿਸਾਲ ਬਣਿਆ ਹੈ ਅਤੇ ਮਹਾਰਾਸ਼ਟਰ ਵਿੱਚ ਸਿੱਖ ਭਾਈਚਾਰੇ ਵਿੱਚ ਭਾਵੁਕਤਾ ਦਾ ਮਾਹੌਲ ਹੈ।
