Suspended Navjot Kaur Sidhu Hits Back: ‘I Refuse to Accept Raja Warring as President – Morally Dishonest, Corrupt & Insensitive Leader’
ਮੁਅੱਤਲ ਹੋਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਵਿਸਫੋਟਕ ਬਿਆਨ: ‘ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਦੀ ਹਾਂ – ਬੇਈਮਾਨ, ਭ੍ਰਿਸ਼ਟ ਪ੍ਰਧਾਨ’

8 ਦਸੰਬਰ 2025, ਚੰਡੀਗੜ੍ਹ – ਪੰਜਾਬ ਕਾਂਗਰਸ ਵੱਲੋਂ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਸਪੈਂਡ ਹੋਣ ਦੇ ਕੁਝ ਘੰਟੇ ਬਾਅਦ ਹੀ ਡਾ. ਨਵਜੋਤ ਕੌਰ ਸਿੱਧੂ ਨੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੂਰੀ ਲੀਡਰਸ਼ਿਪ ‘ਤੇ ਵਿਸਫੋਟਕ ਹਮਲਾ ਬੋਲ ਦਿੱਤਾ ਹੈ। ਐੱਕਸ ‘ਤੇ ਜਾਰੀ ਬਿਆਨ ਵਿੱਚ ਉਨ੍ਹਾਂ ਨੇ ਲਿਖਿਆ: “I refuse to stand with an insensitive and irresponsible, morally dishonest and corrupt president. I stand up for all my brothers and sisters who have been hurt by his incompetence and irresponsible behaviour. I refuse to accept him as a President. I wonder why CM is shielding him.”
ਇਹ ਬਿਆਨ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਤਣਾਅ ਨੂੰ ਖੁੱਲ੍ਹੇਆਮ ਸਾਹਮਣੇ ਲੈ ਆਇਆ ਹੈ। ਸੂਤਰਾਂ ਅਨੁਸਾਰ ਨਵਜੋਤ ਕੌਰ ਸਿੱਧੂ ਨੇ ਪਾਰਟੀ ਵਿੱਚ ਵੜਿੰਗ ਵਿਰੋਧੀ ਧੜੇ ਨੂੰ ਖੁੱਲ੍ਹਾ ਸਮਰਥਨ ਦੇ ਦਿੱਤਾ ਹੈ ਅਤੇ ਇਸ ਨਾਲ ਪਾਰਟੀ ਵਿੱਚ ਵੱਡੀ ਬਗ਼ਾਵਤ ਦੇ ਸੰਕੇਤ ਮਿਲ ਰਹੇ ਹਨ। ਨਵਜੋਤ ਨੇ ਪਹਿਲਾਂ ਵੀ ਵੜਿੰਗ ਨੂੰ ‘ਅਣਭਿੱਜ’ ਤੇ ‘ਅਯੋਗ’ ਕਹਿ ਕੇ ਨਿਸ਼ਾਨਾ ਬਣਾਇਆ ਸੀ ਪਰ ਸਸਪੈਂਸ਼ਨ ਤੋਂ ਬਾਅਦ ਉਨ੍ਹਾਂ ਨੇ ਸਿੱਧਾ ਹਮਲਾ ਕਰ ਦਿੱਤਾ।
ਇਸ ਬਿਆਨ ਨਾਲ ਪੰਜਾਬ ਕਾਂਗਰਸ ਵਿੱਚ ਤਣਾਅ ਵਧ ਗਿਆ ਹੈ ਅਤੇ ਵਿਰੋਧੀ ਧਿਰਾਂ ਨੇ ਵੀ ਇਸ ਨੂੰ ‘ਕਾਂਗਰਸ ਦੀ ਅੰਦਰੂਨੀ ਲੜਾਈ’ ਦੱਸ ਕੇ ਨਿਸ਼ਾਨਾ ਬਣਾਇਆ ਹੈ। ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਇਸ ‘ਤੇ ਚੁੱਪ ਰੱਖੀ ਹੈ ਪਰ ਪਾਰਟੀ ਅੰਦਰ ਵੜਿੰਗ ਵਿਰੋਧੀ ਧੜੇ ਨੂੰ ਨਵੀਂ ਤਾਕਤ ਮਿਲੀ ਹੈ।
