Sensational incident: Robbers enter office and loot 2.30 crore; panic spreads in Delhi
ਸਨਸਨੀਖੇਜ਼ ਵਾਰਦਾਤ, ਦਫਤਰ ‘ਚ ਵੜੇ ਲੁਟੇਰਿਆਂ ਵੱਲੋਂ 2.30 ਕਰੋੜ ਦੀ ਲੁੱਟ, ਦਿੱਲੀ ‘ਚ ਫੈਲੀ ਦਹਿਸ਼ਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਦੇ ਲਾਹੌਰੀ ਗੇਟ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬਦਮਾਸ਼ਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਦੌਰਾਨ ਨਕਾਬਪੋਸ਼ 4 ਅਪਰਾਧੀ ਬੰਦੂਕ ਦੀ ਨੋਕ ‘ਤੇ ਬੈਗ ਵਿੱਚ 2.30 ਕਰੋੜ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਲਾਹੌਰੀ ਗੇਟ ਇਲਾਕੇ ਵਿੱਚ 4 ਬਦਮਾਸ਼ ਬੰਦੂਲ ਲੈ ਕੇ ਇਕ ਦਫ਼ਤਰ ਵਿਚ ਦਾਖ਼ਲ ਹੋ ਗਏ, ਜਿਥੇ ਉਨ੍ਹਾਂ ਨੇ ਦਫ਼ਤਰ ਦੇ ਕਰਮਚਾਰੀ ਨੂੰ ਬੰਦੂਕ ਦੀ ਨੋਕ ‘ਤੇ ਧਮਕਾਇਆ। ਇਸ ਤੋਂ ਬਾਅਦ ਉਹ ਦਫ਼ਤਰ ਦੀ ਅਲਮਾਰੀ ਵਿਚ ਪਏ 2.30 ਕਰੋੜ ਰੁਪਏ ਇਕ ਬੈਗ ਵਿਚ ਪਾ ਕੇ ਆਪਣੇ ਨਾਲ ਲੈ ਗਏ। ਲੁੱਟ ਦੀ ਇਹ ਵਾਰਦਾਤ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

