Several trains cancelled due to dense fog and mist! Pilgrims travelling to Mata Vaishno Devi should take note
ਸੰਘਣੀ ਧੁੰਦ ਅਤੇ ਕੋਹਰੇ ਕਾਰਨ ਕਈ ਰੇਲਗੱਡੀਆਂ ਰੱਦ! ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਦੇਣ ਧਿਆਨ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸੰਘਣੀ ਧੁੰਦ ਅਤੇ ਕੋਹਰੇ ਕਾਰਨ ਸਰਦੀਆਂ ਦੇ ਮੌਸਮ ਦੌਰਾਨ ਰੇਲਵੇ ਨੇ ਕਈ ਰੇਲਗੱਡੀਆਂ ਦੇ ਸੰਚਾਲਨ ’ਚ ਬਦਲਾਅ ਅਤੇ ਅਸਥਾਈ ਤੌਰ ’ਤੇ ਰੱਦ ਕਰਨ ਦਾ ਐਲਾਨ ਕੀਤਾ ਹੈ। 8 ਰੇਲਗੱਡੀਆਂ 2 ਦਸੰਬਰ ਤੋਂ 28 ਫਰਵਰੀ, 2027 ਤੱਕ ਰੱਦ ਰਹਿਣਗੀਆਂ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਅਤੇ ਕੋਹਰੇ ਕਾਰਨ ਲੋਕੋ ਪਾਇਲਟਾਂ ਨੂੰ ਰੇਲਗੱਡੀਆਂ ਦੀ ਰਫ਼ਤਾਰ ਘੱਟ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 150 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਰੇਲਗੱਡੀਆਂ ਹੁਣ 90 ਅਤੇ 80 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ। ਇਨ੍ਹਾਂ ‘ਚ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ ਦੀਆਂ ਰੇਲਗੱਡੀਆਂ ਵੀ ਸ਼ਾਮਲ ਹਨ। ਇਸ ਲਈ ਜੇਕਰ ਤੁਸੀਂ ਵੀ ਮਾਤਾ ਵੈਸ਼ਨੋ ਦੇਵੀ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਪਹਿਲਾਂ ਟਰੇਨਾਂ ਦਾ ਸ਼ਡਿਊਲ ਚੈੱਕ ਕਰ ਲਓ।
ਰੱਦ ਰਹਿਣ ਵਾਲੀਆਂ ਰੇਲ ਗੱਡੀਆਂ ਦਾ ਵੇਰਵਾ
ਰੇਲਗੱਡੀ ਨੰਬਰ 14542 (ਅੰਮ੍ਰਿਤਸਰ-ਚੰਡੀਗੜ੍ਹ) : 2 ਦਸੰਬਰ ਤੋਂ 1 ਮਾਰਚ, 2027 ਤੱਕ ਰੋਜ਼ਾਨਾ ਰੱਦ ਰਹੇਗੀ।
ਰੇਲਗੱਡੀ ਨੰਬਰ 14541 (ਚੰਡੀਗੜ੍ਹ-ਅੰਮ੍ਰਿਤਸਰ) : 1 ਦਸੰਬਰ ਤੋਂ 28 ਫਰਵਰੀ, 2027 ਤੱਕ ਰੋਜ਼ਾਨਾ ਰੱਦ ਰਹੇਗੀ।
ਰੇਲਗੱਡੀ ਨੰਬਰ 14504 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਕਾਲਕਾ) : ਬੁੱਧਵਾਰ ਅਤੇ ਸ਼ਨੀਵਾਰ ਨੂੰ 2 ਦਸੰਬਰ ਤੋਂ 27 ਫਰਵਰੀ, 2027 ਤੱਕ ਰੱਦ ਰਹੇਗੀ।
ਰੇਲਗੱਡੀ ਨੰਬਰ 14503 (ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ): ਮੰਗਲਵਾਰ ਅਤੇ ਸ਼ੁੱਕਰਵਾਰ ਨੂੰ 1 ਦਸੰਬਰ ਤੋਂ 26 ਫਰਵਰੀ, 2027 ਤੱਕ ਰੱਦ ਰਹੇਗੀ।
ਰੇਲਗੱਡੀ ਨੰਬਰ 14630 (ਫਿਰੋਜ਼ਪੁਰ-ਚੰਡੀਗੜ੍ਹ): 1 ਦਸੰਬਰ ਤੋਂ 28 ਫਰਵਰੀ, 2027 ਤੱਕ ਰੋਜ਼ਾਨਾ ਰੱਦ ਰਹੇਗੀ।
ਰੇਲਗੱਡੀ ਨੰਬਰ 14629 (ਚੰਡੀਗੜ੍ਹ-ਫਿਰੋਜ਼ਪੁਰ): 2 ਦਸੰਬਰ ਤੋਂ 01 ਮਾਰਚ, 2027 ਤੱਕ ਰੋਜ਼ਾਨਾ ਰੱਦ ਰਹੇਗੀ।
ਰੇਲਗੱਡੀ ਨੰਬਰ 15903 (ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈੱਸ): ਸ਼ੁੱਕਰਵਾਰ ਅਤੇ ਸੋਮਵਾਰ ਨੂੰ 4 ਦਸੰਬਰ ਤੋਂ 26 ਫਰਵਰੀ, 2027 ਤੱਕ ਰੱਦ ਰਹੇਗੀ।
ਰੇਲਗੱਡੀ ਨੰਬਰ 15904 (ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ): ਐਤਵਾਰ ਅਤੇ ਬੁੱਧਵਾਰ ਨੂੰ 6 ਦਸੰਬਰ ਤੋਂ 28 ਫਰਵਰੀ, 2027 ਤੱਕ ਰੱਦ ਰਹੇਗੀ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਬੰਧਿਤ ਰੇਲ ਗੱਡੀ ਦੀ ਸਥਿਤੀ ਅਤੇ ਤਾਜ਼ਾ ਜਾਣਕਾਰੀ ਰੇਲਵੇ ਦੀ ਅਧਿਕਾਰਤ ਐਪ ਰੇਲਵਨ, ਅਧਿਕਾਰਤ ਵੈੱਬਸਾਈਟ ਜਾਂ ਰੇਲਵੇ ਹੈਲਪਲਾਈਨ ਨੰਬਰ 139 ਤੋਂ ਜ਼ਰੂਰ ਪ੍ਰਾਪਤ ਕਰ ਲੈਣ। ਯਾਤਰੀ ਰੇਲਵੇ ਸਟੇਸ਼ਨ ’ਤੇ ਮੌਜੂਦ ਰੇਲਵੇ ਕਰਮਚਾਰੀਆਂ ਤੋਂ ਵੀ ਮਦਦ ਲੈ ਸਕਦੇ ਹਨ, ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

