“Ravneet Bittu Reacts on Shambhu Blast, Claims Accidental Explosion”
“ਸ਼ੰਭੂ ਧਮਾਕੇ ‘ਤੇ ਰਵਨੀਤ ਬਿੱਟੂ ਦਾ ਬਿਆਨ, ਜਗਰੂਪ ਸਿੰਘ ਦੀ ਮੌਤ ਦਾ ਖੁਲਾਸਾ”

29 ਅਪ੍ਰੈਲ 2026, ਚੰਡੀਗੜ੍ਹ – ਸ਼ੰਭੂ ਨੇੜੇ ਰੇਲਵੇ ਟ੍ਰੈਕ ‘ਤੇ ਹੋਏ ਧਮਾਕੇ ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ Ravneet Singh Bittu ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਮੁਤਾਬਕ ਜਗਰੂਪ ਸਿੰਘ ਵੱਲੋਂ ਹੜਬੜਾਹਟ ਵਿੱਚ ਇਹ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਰੇਲ ਗੱਡੀ ਦੀ ਲਾਈਟ ਦੇਖ ਕੇ ਉਹ ਘਬਰਾ ਗਿਆ, ਜਿਸ ਕਾਰਨ ਧਮਾਕਾ ਹੋ ਗਿਆ।
ਬਿੱਟੂ ਮੁਤਾਬਕ, ਜਗਰੂਪ ਸਿੰਘ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 200 ਮੀਟਰ ਦੂਰ ਮਿਲੀ ਹੈ। ਉਨ੍ਹਾਂ ਇਹ ਵੀ ਸੰਭਾਵਨਾ ਜਤਾਈ ਕਿ ਇਸ ਘਟਨਾ ਵਿੱਚ ਜਗਰੂਪ ਨਾਲ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੋ ਸਕਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਰੇਲਵੇ ਵੱਲੋਂ ਸੁਰੱਖਿਆ ਵਧਾਈ ਜਾਵੇਗੀ ਅਤੇ ਹੁਣ 24 ਘੰਟੇ ਰੇਲਵੇ ਰੂਟਾਂ ਦੀ ਚੈਕਿੰਗ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
