ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਰੀਟਵੀਟ ਕਰਕੇ ਕੀਤੀ ਤਿੱਖੀ ਟਿੱਪਣੀ

ਅੰਮ੍ਰਿਤਸਰ, 3 ਸਤੰਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਫਗਾਨਿਸਤਾਨ ਲਈ ਸਹਾਨੁਭੂਤੀ ਜਤਾਉਣ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ 17 ਅਗਸਤ ਤੋਂ ਲਗਭਗ 1500 ਪਿੰਡਾਂ ਅਤੇ 3 ਲੱਖ ਲੋਕਾਂ ’ਤੇ ਹੜ੍ਹਾਂ ਦਾ ਵੱਡਾ ਪ੍ਰਭਾਵ ਪਿਆ ਹੈ, ਤਾਂ ਪੀਐਮ ਦਾ ਪੰਜਾਬ ਵੱਲ ਧਿਆਨ ਨਾ ਦੇਣਾ ਦੁਖਦਾਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਕਿਹਾ, “ਪ੍ਰਧਾਨ ਮੰਤਰੀ ਜੀ, ਤੁਸੀਂ ਅਫਗਾਨਿਸਤਾਨ ਲਈ ਹਮਦਰਦੀ ਜਤਾਈ, ਪਰ ਪੰਜਾਬ ਵੀ ਇਸੇ ਦੇਸ਼ ਦਾ ਹਿੱਸਾ ਹੈ ਜਿੱਥੇ ਹੜ੍ਹਾਂ ਨੇ ਤਬਾਹੀ ਮਚਾਈ। ਤੁਹਾਡਾ ਇਹ ਰਵੱਈਆ ਅਤਿ ਦੁਖਦਾਈ ਹੈ।” ਇਹ ਟਵੀਟ ਪ੍ਰਧਾਨ ਮੰਤਰੀ ਦੇ ਅਫਗਾਨਿਸਤਾਨ ਲਈ ਸਹਾਇਤਾ ਦੇ ਐਲਾਨ ’ਤੇ ਆਧਾਰਿਤ ਹੈ, ਜਿਸ ਵਿੱਚ ਭਾਰਤ ਨੇ ਭूकੰਪ ਪੀੜਤਾਂ ਲਈ ਮਦਦ ਦਾ ਵਾਅਦਾ ਕੀਤਾ।