Situation worsens again in Manipur! Violence breaks out, army has to open fire
ਮਣੀਪੁਰ ‘ਚ ਮੁੜ ਵਿਗੜੇ ਹਾਲਾਤ ! ਭੜਕ ਗਈ ਹਿੰਸਾ, ਫ਼ੌਜ ਨੂੰ ਕਰਨੀ ਪਈ ਫਾਇਰਿੰਗ
New Delhi (ਆਵਾਜ਼ਿ ਕੌਮ ਬਿਊਰੋ)-ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਹਥਿਆਰਬੰਦ ਸਮੂਹਾਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਅੱਠ ਸਾਲ ਦੀ ਲੜਕੀ ਸਮੇਤ ਦੋ ਲੋਕ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਪੁਲਸ ਵਲੋਂ ਸੋਮਵਾਰ ਵਾਲੇ ਦਿਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਥਿੰਗਖੋਂਗਜਾਂਗ ਪਿੰਡ ਵਿੱਚ ਵਾਪਰੀ। ਇਸ ਦੌਰਾਨ ਜ਼ਖਮੀ ਹੋਏ ਨੇਂਗਨੀਚੋਂਗ ਕਿਪਜ਼ੇਨ (56) ਅਤੇ ਲਾਮਨੀਗਾਹ ਕਿਪਜ਼ੇਨ (8) ਨੂੰ ਦੇਰ ਰਾਤ ਇਲਾਜ ਲਈ ਇੰਫਾਲ ਲਿਆਂਦਾ ਗਿਆ। ਜ਼ਖਮੀਆਂ ਨੂੰ ਪਹਿਲਾਂ ਅਸਾਮ ਰਾਈਫਲਜ਼ ਕੈਂਪ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਅਗਲੇ ਇਲਾਜ ਲਈ ਇੰਫਾਲ ਦੇ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ (ਰਿਮਸ) ਲਿਆਂਦਾ ਗਿਆ। ਰਿਮਜ਼ ਕੈਂਪਸ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕਾਂਗਪੋਕਪੀ ਜ਼ਿਲ੍ਹੇ ਵਿੱਚ ਜੂਨ ਵਿੱਚ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਕੁਕੀ ਭਾਈਚਾਰੇ ਦੇ ਤਿੰਨ ਨੌਜਵਾਨਾਂ ਨੂੰ ਇਲਾਜ ਲਈ ਰਿਮਜ਼ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਜ਼ਖਮੀਆਂ ਵਿੱਚ ਹਥਿਆਰਬੰਦ ਆਦਮੀ ਵੀ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੀ ਇਮਾਰਤ ਵਿੱਚ ਦਾਖਲ ਹੋ ਕੇ ਅੰਦਰ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ। ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਜ ਵਿੱਚ ਕੂਕੀ ਕਬੀਲੇ ਦੀ ਮੁੱਖ ਸੰਸਥਾ, ਕੁਕੀ ਇੰਪੀ ਮਨੀਪੁਰ (KIM) ਨੇ ਹਮਲੇ ‘ਤੇ ਗੁੱਸਾ ਪ੍ਰਗਟ ਕੀਤਾ ਅਤੇ ਦੋਸ਼ ਲਗਾਇਆ ਕਿ NSCN (IM) ਅਤੇ ZUF (Kamsan) ਗੋਲੀਬਾਰੀ ਵਿੱਚ ਸ਼ਾਮਲ ਸਨ। KIM ਨੇ ਕਿਹਾ ਕਿ ਨਿਹੱਥੇ ਨਾਗਰਿਕਾਂ ਦੀ ਵੱਸੋਂ ਵਾਲੀ ਬਸਤੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣਾ ਨਿਰਦੋਸ਼ ਲੋਕਾਂ ਵਿਰੁੱਧ ਅੱਤਵਾਦ ਦੀ ਕਾਰਵਾਈ ਤੋਂ ਘੱਟ ਨਹੀਂ ਹੈ ਅਤੇ ਇਹ ਮਨੁੱਖੀ ਸਨਮਾਨ ਅਤੇ ਕਾਨੂੰਨ ਦੇ ਸ਼ਾਸਨ ‘ਤੇ ਇੱਕ ਗੰਭੀਰ ਹਮਲਾ ਹੈ। ਸੰਗਠਨ ਨੇ ਕਿਹਾ ਕਿ ਕੇਂਦਰ ਅਤੇ ਮਨੀਪੁਰ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਿਰਦੋਸ਼ ਨਾਗਰਿਕਾਂ ਦੀ ਰੱਖਿਆ ਕਰਨ ਵਿੱਚ ਲਗਾਤਾਰ ਅਸਫਲਤਾ ਰਾਜ ਸੰਸਥਾਵਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਗੰਭੀਰਤਾ ਨਾਲ ਕਮਜ਼ੋਰ ਕਰਦੀ ਹੈ।

