15 ਅਕਤੂਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ 15 ਅਕਤੂਬਰ 1992 ਵਾਲੇ ਦਿਨ , ਪਿੰਡ ਕੰਗ ਅਰਾਈਆਂ ਜ਼ਿਲ੍ਹਾ ਜਲੰਧਰ ਵਿਖੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਜਥੇਦਾਰ ਤਲਵਿੰਦਰ ਸਿੰਘ ਬਬਰ ਨੂੰ ਸ਼ਹੀਦ ਕਰ ਦਿੱਤਾ ਗਿਆ: ਗੁਰਦੀਪ ਸਿੰਘ ਜਗਬੀਰ (ਡਾ.)

26 ਫਰਵਰੀ, 1944 ਵਜੇ ਦਿਨ ਜਥੇਦਾਰ ਤਲਵਿੰਦਰ ਸਿੰਘ ਦਾ ਜਨਮ ਪਿੰਡ ਪਾਸ਼ਟਾਂ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ ਸੀ। ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਅਤੇ ਆਪਣੀ ਜ਼ਮੀਨ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।ਸਾਲ 1970 ਦੇ ਦੌਰਾਨ ਆਪ ਕੈਨੇਡਾ ਚਲੇ ਗਏ।
13 ਅਪ੍ਰੇਲ 1982 ਵਾਲੇ ਦਿਨ ਸਿੰਘਾਂ ਦੀ ਜੁਝਾਰੂ ਜਥੇਬੰਦੀ “ਬੱਬਰ ਖਾਲਸਾ ਇੰਟਰਨੈਸ਼ਨਲ” ਮੁਕੰਮਲ ਤੌਰ ਉਪਰ ਹੋਂਦ ਵਿਚ ਆ ਗਈ।ਭਾਈ ਸੁਖਦੇਵ ਸਿੰਘ ਬਬਰ ਹੁਣਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਜਥੇਦਾਰ ਥਾਪਿਆ ਗਿਆ ਅਤੇ ਭਾਈ ਤਲਵਿੰਦਰ ਸਿੰਘ ਬੱਬਰ ਹੁਣਾਂ ਨੂੰ ਕੋਮਾਂਤਰੀ ਇੰਚਾਰਜ ਬਣਾਇਆ ਗਿਆ,ਉਨ੍ਹਾਂ ਦਾ ਜ਼ਿਮਾਂ, ਬੈਲਜੀਅਮ, ਜਰਮਨੀ, ਫਰਾਂਸ,ਕਨੇਡਾ, ਇੰਗਲੈਂਡ, ਹਾਲੈਂਡ ਆਦਿ ਦੇਸ਼ਾ ਵਿਚ ਜਥੇਬੰਦੀ ਨੂੰ ਜਥੇਬੰਦਕ ਪੈਮਾਨੇ ਉਪਰ ਮਜਬੂਤ ਅਤੇ ਸਰਗਰਮ ਕਰਨਾ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਦੇ ਲਈ ਬਬਰ ਸੁਖਦੇਵ ਸਿੰਘ ਨੇ,ਜਥੇਬੰਦੀ ਦੇ ਪ੍ਰਬੰਧਕੀ ਢਾਂਚੇ ਨੂੰ ਮਾਲਵਾ, ਮਾਝਾ, ਦੁਆਬਾ ਜੋਨਾ ਵਿਚ ਵੰਡ ਕੇ,9 ਮੈਂਬਰੀ ਮੀਤ ਜਥੇਦਾਰਾਂ ਦੀ ਕਮਾਂਡ ਹੇਠ ਲਿਆਂਦਾ। ਭਾਈ ਕੁਲਵੰਤ ਸਿੰਘ ਕੈਸ਼ੀਅਰ “ਪੰਜਾਬ ਐਂਡ ਸਿੰਧ ਬੈਂਕ” ਨੂੰ ਨਵੇਂ ਨਾਂ ਭਾਈ ਕੁਲਬੀਰ ਸਿੰਘ ਬੱਬਰ ਦੇ ਨਾਲ ਪ੍ਰੈਸ ਸਕੱਤਰ ਐਲਾਨਿਆ ਗਿਆ।
ਇੰਜ ਅਜਿਹੇ ਕਈ ਹੋਰ ਅਹਿਮ ਫ਼ੈਸਲਿਆਂ ਦੇ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਇੰਜ 13 ਅਪ੍ਰੇਲ 1982 ਵਾਲੇ ਦਿਨ ਸਿੰਘਾਂ ਦੀ ਜੁਝਾਰੂ ਜਥੇਬੰਦੀ “ਬੱਬਰ ਖਾਲਸਾ ਇੰਟਰਨੈਸ਼ਨਲ” ਮੁਕੰਮਲ ਤੌਰ ਉਪਰ ਹੋਂਦ ਵਿਚ ਆਈ।
17 ਜੂਨ 1983 ਵਾਲੇ ਦਿਨ ਦਿਨ ਜਥੇਦਾਰ ਤਲਵਿੰਦਰ ਸਿੰਘ ਬਬਰ ਹੁਣਾਂ ਨੂੰ ਜਰਮਨੀ ਦੀ ਇੰਟਰਪੋਲ ਪੁਲਸ ਨੇ ਉਸ ਵਕਤ ਗ੍ਰਿਫਤਾਰ ਕਰ ਲਿਆ, ਜਦੋਂ ਆਪ ਰੇਲ ਗੱਡੀ ਰਾਹੀਂ ਹਾਲੈਂਡ ਤੋਂ ਜਰਮਨੀ ਵਿੱਚ ਦਾਖਲ ਹੋ ਰਹੇ ਸਨ ।
ਜਥੇਦਾਰ ਤਲਵਿੰਦਰ ਸਿੰਘ ਬਬਰ ਕੈਨੇਡਾ ਦਾ ਸੁੱਖ ਆਰਾਮ ਤਿਆਗ ਕੇ ਹਿੰਦੁਸਤਾਨ ਗਏ ਸਨ ਤਾਜੋਂ ਸਿੱਖਾਂ ਨੂੰ ਹਿੰਦ ਸਰਕਾਰ ਦੇ ਜ਼ੁਲਮਾਂ ਤੋਂ ਬਚਾਇਆ ਜਾ ਸਕੇ। ਸੋ ਵਿਦੇਸ਼ ਦੀ ਸੁਖਭਰੀ ਜਿੰਦਗੀ ਦਾ ਤਿਆਗ ਆਪਣੇ ਆਪ ਵਿੱਚ ਇੱਕ ਕੁਰਬਾਨੀ ਹੀ ਕਹੀ ਜਾਵੇ ਗੀ।ਭਾਈ ਸਾਹਿਬ ਦਾ ਇਕੋ ਮਕਸਦ ਸੀ ਕਿ ਆਪਣੇ ਖਾਲਸਾ ਰਾਜ ਦੇ ਲਈ ਜੱਦੋਜਹਿਦ ਕਰਨੀ ਅਤੇ ਸਿੱਖਾਂ ਨੂੰ ਹਿੰਦ ਸਰਕਾਰ ਦੇ ਜ਼ੁਲਮੀ ਹੱਥਾਂ ਰਾਹੀਂ ਹੋ ਰਹੀਆਂ ਬੇਇਨਸਾਫੀਆਂ ਤੋਂ ਇਨਸਾਫ ਦਿਵਾਉਣ ਦੇ ਲਈ ਸਿੱਖਾਂ ਨੂੰ ਜੱਥੇਬੰਦ ਕਰਣਾ।
ਸਾਲ 1980 ਦੇ ਦੌਰਾਨ ਆਪ ਨੇ ਬਬਰ ਖਾਲਸਾ ਜਥੇਬੰਦੀ ਦੀ ਰਹਿਨੁਮਾਈ ਹੇਠ ਪੰਜਾਬ ਵਿਚ ਖਾੜਕੂ ਐਕਸ਼ਨਾਂ ਦੀ ਸ਼ੁਰੂਆਤ ਕੀਤੀ। ਜਥੇਦਾਰ ਤਲਵਿੰਦਰ ਸਿੰਘ ਨੇ ਜਦੋਂ ਪੰਜਾਬ ਵਿਚ ਬਬਰ ਖਾਲਸਾ ਨਾਂ ਦੀ ਜਥੇਬੰਦੀ ਅਧੀਨ ਨੌਜਵਾਨਾਂ ਨੂੰ ਜਥੇਬੰਧਕ ਢਾਂਚੇ ਵਿੱਚ ਸੰਗਠਿਤ ਕਰਨਾ ਸ਼ੁਰੂ ਕੀਤਾ ਤਾਂ ਹਿੰਦ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀ ਨਜ਼ਰਾਂ ਵਿੱਚ, ਆਪ ਆ ਗਏ। ਹੁਣ ਹਿੰਦ ਸਰਕਾਰ ਦੀਆਂ ਪੈਣੀਆਂ ਨਜ਼ਰਾਂ ਹਰ ਵੇਲੇ ਆਪ ਉਪਰ ਸਨ ਇੰਜ ਕਿਸੇ ਵਕਤ ਵੀ ਗ੍ਰਿਫਤਾਰੀ ਹੋ ਸਕਦੀ ਸੀ ਸੋ ਇਸ ਮਾਹੌਲ ਵਿੱਚ ਭਾਈ ਸਾਹਿਬ ਨੇ ਭਾਰਤ ਛੱਡ ਜਾਣਾ ਹੀ ਯੌਗ ਸਮਝਿਆ।
ਆਪ ਦੇ ਕੋਲ ਭਾਵੇਂ ਕੈਨੇਡੀਅਨ ਪਾਸਪੋਰਟ ਸੀ ਫੇਰ ਵੀ ਉਸ ਵਕਤ ਦੇ ਖਤਰੇ ਨੂੰ ਭਾਂਪਦਿਆਂ ਹੋਇਆਂ ਆਪ ਨੇ ਨੇਪਾਲ ਦੇ ਰਸਤਿਉਂ ਬਾਹਰ ਨਿਕਲਣਾ ਯੋਗ ਸਮਝਿਆ।
17 ਜੂਨ 1983 ਵਾਲੇ ਦਿਨ ਜਦੋਂ ਆਪ ਟ੍ਰੇਨ ਰਾਹੀਂ ਹਾਲੈਂਡ ਤੋਂ ਜਰਮਨੀ ਦਾਖਲ ਹੋ ਰਹੇ ਸਨ ਤਾਂ ਜਰਮਨੀ ਦੀ ਇੰਟਰਪੋਲ ਪੁਲਸ ਨੇ ਆਪ ਨੂੰ ਗ੍ਰਿਫ਼ਤਾਰ ਕਰ ਕੇ ਡਜ਼ਲ ਡੋਰਫ਼ ਜੇਲ੍ਹ ਵਿੱਚ ਭੇਜ ਦਿੱਤਾ।ਜਿੱਥੇ ਆਪ ਉਪਰ ਲਗਾਤਾਰ ਇਕ ਵਰ੍ਹੇ ਤਕ ਝੂਠੇ ਸਬੂਤਾਂ ਅਤੇ ਝੂਠੇ ਗਵਾਹਾਂ ਦੇ ਅਧਾਰ ਤੇ ਮੁਕਦਮਾਂ ਚਲਾਇਆ ਗਿਆ।ਇਸ ਦੌਰਾਨ ਹਿੰਦ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕੇ ਭਾਈ ਸਾਹਿਬ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਆਪਣੇ ਮਨਸੂਬੇ ਵਿੱਚ ਨਾਂ ਤਾਂ ਹਿੰਦ ਸਰਕਾਰ ਸਫ਼ਲ ਹੋ ਸਕੀ ਅਤੇ ਨਾ ਹੀ ਇੰਟਰਪੋਲ। ਅਤੇ ਆਖਰ ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਰਦ ਕਰਦਿਆਂ ਹੋਇਆ ਇੱਕ ਸਾਲ ਦੀ ਸਖਤ ਕੈਦ ਤੋਂ ਬਾਅਦ 17 ਜੁਲਾਈ 1984 ਵਾਲੇ ਦਿਨ ਜਥੇਦਾਰ ਤਲਵਿੰਦਰ ਸਿੰਘ ਨੂੰ ਜਰਮਨੀ ਦੀ ਡਜ਼ਲ ਡੋਰਫ਼ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।
ਨਵੰਬਰ 1985 ਵਿਚ, ਕਨਿਸ਼ਕ ਨਾਮ ਦੇ ਭਾਰਤੀ ਹਵਾਈ ਜਹਾਜ਼ ਦੇ ਵਿੱਚ ਹੋਏ ਧਮਾਕੇ ਵਿਚ 229 ਲੋਕ ਮਾਰੇ ਗਏ ਇਸ ਮਾਮਲੇ ਵਿਚ, ਬਬਰ ਤਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਨੇਡਾ ਦੀ ਫੈਡਰਲ ਅਦਾਲਤ ਨੇ ਅਪ੍ਰੈਲ 1986 ਵਿੱਚ ਆਪ ਨੂੰ ਰਿਹਾਅ ਕਰ ਦਿੱਤਾ। ਮਈ 1986 ਵਿੱਚ ਆਪ ਨੂੰ ਫੇਰ ਗ੍ਰਿਫਤਾਰ ਕੀਤਾ ਗਿਆ ਅਤੇ 14 ਅਪ੍ਰੈਲ, 1987 ਤੱਕ ਜੇਲ੍ਹ ਵਿੱਚ ਨਜਰਬੰਦ ਰਖਿਆ ਗਿਆ।
ਆਪ ਨੇ ਕਈ ਮੁਹਿੰਮਾਂ ਅਤੇ ਪੰਥਕ ਕਾਰਜਾਂ ਵਿੱਚ ਹਿੱਸਾ ਲਿਆ। ਅਕਤੂਬਰ 1992 ਵਿਚ, ਆਪ ਨੂੰ ਜੰਮੂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਬੇਰਹਿਮੀ ਦੇ ਨਾਲ ਤਸੀਹੇ ਦੇ ਕੇ ਅੰਨ੍ਹਾ ਤਸ਼ਦੱਦ ਕੀਤਾ। 15 ਅਕਤੂਬਰ 1992 ਵਾਲੇ ਦਿਨ ਪਿੰਡ ਕੰਗ ਅਰਾਈਆਂ,ਜ਼ਿਲ੍ਹਾ ਜਲੰਧਰ ਵਿਖੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ: