Special security checks of government offices by the dog squad and anti-sabotage teams
ਡੌਗ ਸਕੁਐਡ ਅਤੇ ਐਂਟੀ ਸੈਬੋਟੇਜ ਟੀਮਾਂ ਵਲੋਂ ਸਰਕਾਰੀ ਦਫ਼ਤਰਾਂ ਦੀ ਵਿਸ਼ੇਸ਼ ਸੁਰੱਖਿਆ ਜਾਂਚ
ਫਾਜ਼ਿਲਕਾ (ਆਵਾਜ਼ਿ ਕੌਮ ਬਿਊਰੋ)-ਪਿਛਲੇ ਦਿਨੀਂ ਫਾਜ਼ਿਲਕਾ ਦੇ ਸਕੂਲਾਂ ਅਤੇ ਕੁੱਝ ਸਰਕਾਰੀ ਅਦਾਰਿਆਂ ਨੂੰ ਮੇਲ ਰਾਹੀਂ ਧਮਕੀ ਮਿਲਣ ਦੇ ਮੱਦੇਨਜ਼ਰ ਅੱਜ ਫਾਜ਼ਿਲਕਾ ਪੁਲਸ ਦੀਆਂ ਡੌਗ ਸਕੁਐਡ ਅਤੇ ਐਂਟੀ-ਸੈਬੋਟੇਜ ਟੀਮਾਂ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਦੀ ਵਿਸ਼ੇਸ਼ ਸੁਰੱਖਿਆ ਜਾਂਚ ਦੁਬਾਰਾ ਕੀਤੀ ਗਈ। ਇਸ ਦੌਰਾਨ ਸ਼ੱਕੀ ਵਸਤੂਆਂ ਅਤੇ ਸੰਭਾਵਿਤ ਸੁਰੱਖਿਆ ਖ਼ਤਰਿਆਂ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

