Stir in Punjab politics; ED conducts early-morning raid at former minister’s residence
ਪੰਜਾਬ ਦੀ ਸਿਆਸਤ ‘ਚ ਹਲਚਲ, ਸਾਬਕਾ ਮੰਤਰੀ ਦੇ ਘਰ ਤੜਕਸਾਰ ਪਈ ED ਦੀ ਰੇਡ
ਹੁਸ਼ਿਆਰਪੁਰ (ਆਵਾਜ਼ਿ ਕੌਮ ਬਿਊਰੋ)- ਪੰਜਾਬ ਦੀ ਸਿਆਸਤ ‘ਚ ਉਸ ਵੇਲੇ ਹਲਚਲ ਮਚ ਗਈ, ਜਦੋਂ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਤੜਕਸਾਰ ਛਾਪੇਮਾਰੀ ਕੀਤੀ ਗਈ। ਸੂਤਰਾਂ ਦੇ ਮੁਤਾਬਕ ਸਵੇਰੇ ਕਰੀਬ 5 ਵਜੇ 3 ਗੱਡੀਆਂ ‘ਚ ਈ. ਡੀ. ਦੀ ਟੀਮ ਜੋਧਾ ਮਲ ਰੋਡ ਸਥਿਤ ਅਰੋੜਾ ਦੇ ਘਰ ਪੁੱਜੀ ਅਤੇ ਘਰ ਅੰਦਰ ਦਾਖ਼ਲ ਹੋ ਗਈ। ਈ. ਡੀ. ਦੀ ਇਸ ਕਾਰਵਾਈ ਦੌਰਾਨ ਸੁੰਦਰ ਸ਼ਾਮ ਅਰੋੜਾ ਵੀ ਘਰ ‘ਚ ਹੀ ਮੌਜੂਦ ਦੱਸੇ ਜਾ ਰਹੇ ਹਨ। ਫਿਲਹਾਲ ਈ. ਡੀ. ਦੀ ਟੀਮ ਕਿਸ ਮਾਮਲੇ ‘ਚ ਜਾਂਚ ਕਰਨ ਪੁੱਜੀ ਹੈ ਅਤੇ ਇਸ ਕਾਰਵਾਈ ਦਾ ਅਸਲ ਮਕਸਦ ਕੀ ਹੈ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

