Sukhbir Badal makes a major announcement; first list unveiled
ਸੁਖਬੀਰ ਬਾਦਲ ਦਾ ਵੱਡਾ ਐਲਾਨ, ਪਹਿਲੀ ਸੂਚੀ ਐਲਾਨੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜਿਸ ਵਿਚ ਮਿਹਨਤੀ, ਤਜਰਬੇਕਾਰ ਅਤੇ ਪਾਰਟੀ ਨਾਲ ਪਿਛਲੇ ਲੰਮੇ ਸਮੇ ਤੋਂ ਜੁੜੀਆਂ ਬੀਬੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬੀਬੀਆਂ ਨੂੰ ਵੱਖ—ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿਚ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਜਿਨ੍ਹਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਬੀਬੀ ਕੰਚਨਪ੍ਰੀਤ ਕੌਰ ਤਰਨਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਬੀਬੀ ਪਰਮਜੀਤ ਕੌਰ ਵਿਰਕ ਸੰਗਰੂਰ, ਬੀਬੀ ਤਜਿੰਦਰ ਕੌਰ ਸੰਧੂ ਲੁਧਿਆਣਾ, ਬੀਬੀ ਕਸ਼ਮੀਰ ਕੌਰ ਗੁਰੂ ਹਰਸਹਾਏ, ਬੀਬੀ ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ, ਬੀਬੀ ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਬੀਬੀ ਦਵਿੰਦਰ ਕੌਰ ਖਾਲਸਾ ਬਠਿੰਡਾ, ਬੀਬੀ ਪਾਲੋ ਕੌਰ ਮਲੋਟ, ਬੀਬੀ ਪ੍ਰੀਤਮ ਕੌਰ ਭਿਉਰਾ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਆਂ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿਚ ਬੀਬੀ ਰਜਿੰਦਰ ਕੌਰ ਬਠਿੰਡਾ, ਬੀਬੀ ਤੇਜ ਕੌਰ ਬਠਿੰਡਾ, ਬੀਬੀ ਬਲਜਿੰਦਰ ਕੌਰ ਕਪੂਰਥਲਾ, ਬੀਬੀ ਹਰਕਿਰਨਜੀਤ ਕੌਰ ਹੁਸਿ਼ਆਰਪੁਰ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਮਨੀਸ਼ਾ ਮਲਿਕ ਡੇਰਾਬਸੀ, ਬੀਬੀ ਸਤਵੰਤ ਕੌਰ ਜਲੰਧਰ, ਬੀਬੀ ਦਲਜੀਤ ਕੌਰ ਪਠਾਨਕੋਟ, ਬੀਬੀ ਹਰਜੀਤ ਕੌਰ ਸਾਬਕਾ ਐਮ.ਸੀ ਰੋਪੜ੍ਹ, ਬੀਬੀ ਬਲਜੀਤ ਕੌਰ ਰੋਪੜ੍ਹ, ਬੀਬੀ ਜਸਪ੍ਰੀਤ ਕੌਰ ਪਾਇਲ, ਬੀਬੀ ਕਰਮਦੀਪ ਕੌਰ ਢਿੱਲੋਂ ਅਬੋਹਰ, ਬੀਬੀ ਸ਼ੈਰੀ ਗੋਇਲ ਬਠਿੰਡਾ, ਬੀਬੀ ਹਰਮਨ ਸ਼ਰਮਾ ਬਠਿੰਡਾ, ਬੀਬੀ ਹਰਪ੍ਰੀਤ ਕੌਰ ਨਾਭਾ, ਬੀਬੀ ਜਸਵਿੰਦਰ ਕੌਰ ਜਲੰਧਰ ਦੇ ਨਾਮ ਸ਼ਾਮਲ ਹਨ। ਬੀਬੀ ਰਚਨਾ ਉਬਰਾਏ ਅਤੇ ਬੀਬੀ ਬਲਜਿੰਦਰ ਕੌਰ ਕਲਮਾਂ ਰੋਪੜ੍ਹ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਹੋਣਗੇ। ਜਿਨ੍ਹਾਂ ਬੀਬੀਆਂ ਨੁੰ ਇਸਤਰੀ ਅਕਾਲੀ ਦਲ ਦਾ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਬੀਬੀ ਤਰਸੇਮ ਕੌਰ ਫਿਲੌਰ, ਬੀਬੀ ਦਲਜੀਤ ਕੌਰ ਲਹਿਰਾਗਾਗਾ, ਡਾ. ਸੰਦੀਪ ਕੌਰ ਲਹਿਰਾ, ਬੀਬੀ ਡਿੰਪੀ ਬਠਿੰਡਾ, ਨੀਤੀ ਤਲਵਾੜ ਹੁਸਿ਼ਆਰਪੁਰ, ਬੀਬੀ ਦਲਜੀਤ ਕੌਰ ਫਗਵਾੜਾ, ਬੀਬੀ ਬਲਵਿੰਦਰ ਕੌਰ ਜਲੰਧਰ, ਬੀਬੀ ਗੁਰਪ੍ਰੀਤ ਕੌਰ ਮੂਸਾ ਮਾਨਸਾ, ਬੀਬੀ ਮੀਰਾ ਕਪੂਰਥਲਾ, ਬੀਬੀ ਰਜਨੀ ਕਪੂਰਥਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ ਰੋਪੜ੍ਹ ਅਤੇ ਬੀਬੀ ਹਰਸਿਮਰਨਜੀਤ ਕੌਰ ਮੋਹਾਲੀ ਦੇ ਨਾਮ ਸ਼ਾਮਲ ਹਨ। ਜਿਹਨਾਂ ਆਗੂਆਂ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਬੀਬੀ ਦਲਜੀਤ ਕੌਰ ਰੋਪੜ, ਬੀਬੀ ਹਰਭਜਨ ਕੌਰ, ਬੀਬੀ ਹਰਬੰਸ ਕੌਰ ਪਪਰਾਲਾ ਅਤੇ ਬੀਬੀ ਗੁਰਦੇਵ ਕੌਰ ਰੋਪੜ੍ਹ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿਚ ਬੀਬੀ ਸੰਤੋਸ਼ ਫਾਜਲਿਕਾ, ਬੀਬੀ ਕੰਵਲਜੀਤ ਕੌਰ ਬਾਮੁਵਾਲ ਭੁਲੱਥ, ਬੀਬੀ ਜਸਵੀਰ ਕੌਰ ਲੰਡੇ ਬਾਘਾਪੁਰਾਣਾ, ਬੀਬੀ ਜੋਗਿੰਦਰ ਕੌਰ ਸੁਜਾਨਪੁਰ, ਬੀਬੀ ਰੀਤਿਕਾ ਪਠਾਨਕੋਟ ਅਤੇ ਬੀਬੀ ਰਾਣੀ ਧਾਲੀਵਾਲ ਲੁਧਿਆਣਾ ਦੇ ਨਾਮ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਬੀਬੀ ਰਮਨਦੀਪ ਕੌਰ ਪਾਂਘਲੀਆ ਲੁਧਿਆਣਾ ਨੂੰ ਇਸਤਰੀ ਅਕਾਲੀ ਦਲ ਦਾ ਬੁਲਾਰਾ ਬਣਾਇਆ ਗਿਆ ਹੈ।

