Suspicious bomb-like object found in Beas Link Canal in Sujanpur; panic spreads in the area
ਸੁਜਾਨਪੁਰ ‘ਚ ਬਿਆਸ ਲਿੰਕ ਨਹਿਰ ‘ਚੋਂ ਮਿਲੀ ਬੰਬਨੁਮਾ ਸ਼ੱਕੀ ਵਸਤੂ, ਇਲਾਕੇ ‘ਚ ਫੈਲੀ ਦਹਿਸ਼ਤ
ਸੁਜਾਨਪੁਰ (ਆਵਾਜ਼ਿ ਕੌਮ ਬਿਊਰੋ)-ਸੁਜਾਨਪੁਰ ਵਿਖੇ ਬਿਆਸ ਲਿੰਕ ਨਹਿਰ ‘ਚੋਂ ਇੱਕ ਬੰਬਨੁਮਾ ਸ਼ੱਕੀ ਵਸਤੂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਇੱਕ ਵਿਅਕਤੀ ਫੈਕਟਰੀ ‘ਚ ਕੰਮ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ, ਤਾਂ ਉਸ ਦੀ ਨਜ਼ਰ ਨਹਿਰੀ ਪਾਣੀ ਵਿੱਚ ਇੱਕ ਸ਼ੱਕੀ ਵਸਤੂ ‘ਤੇ ਪਈ। ਵਸਤੂ ਮਿਜ਼ਾਈਲ ਜਾਂ ਬੰਬ ਵਰਗੀ ਦਿਖਾਈ ਦੇਣ ਕਾਰਨ ਉਸ ਨੇ ਤੁਰੰਤ 112 ਨੰਬਰ ‘ਤੇ ਫੋਨ ਕਰਕੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸ਼ੱਕੀ ਵਸਤੂ ਨਹਿਰ ਦੇ ਪਾਣੀ ਦੇ ਹੇਠਾਂ ਮਿਲੀ। ਸੁਰੱਖਿਆ ਕਾਰਨਾਂ ਕਰਕੇ ਪੁਲਸ ਵੱਲੋਂ ਸੈਨਾ ਦੇ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ। ਸੈਨਾ ਦੇ ਮਾਹਰਾਂ ਵੱਲੋਂ ਘਟਨਾ ਸਥਾਨ ਤੋਂਵਸਤੂ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਗਿਆ ਅਤੇ ਬਾਅਦ ਵਿੱਚ ਸੁਰੱਖਿਅਤ ਜਗ੍ਹਾ ‘ਤੇ ਲਿਜਾ ਕੇ ਡਿਫਿਊਜ਼ ਕਰ ਦਿੱਤਾ ਗਿਆ।

