ਤਰਨਤਾਰਨ ਜ਼ਿਮਨੀ ਚੋਣ: ਭਾਈ ਮਨਦੀਪ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਲੀਡਰਸ਼ਿਪ ਨਾਲ ਅਕਾਲ ਤਖ਼ਤ ‘ਤੇ ਨਤਮਸਤਕ ਹੋ ਕੇ ਚੋਣ ਮੁਹਿੰਮ ਸ਼ੁਰੂ ਕੀਤੀ

ਅੰਮ੍ਰਿਤਸਰ, 10 ਅਕਤੂਬਰ 2025: ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਚੋਣ ਮੁਹਿੰਮ ਦਾ ਆਗਾਜ਼ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਹੈ। ਭਾਈ ਮਨਦੀਪ ਸਿੰਘ ਜੋ ਭਰਾ ਭਾਈ ਸੰਦੀਪ ਸਿੰਘ ਸਨੀ ਦੇ ਨੇ ਅਕਾਲੀ ਦਲ ਵਾਰਿਸ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਨਤਮਸਤਕ ਹੋ ਕੇ ਪੰਥਕ ਏਕਤਾ ਦਾ ਸੰਦੇਸ਼ ਦਿੱਤਾ।
ਇਹ ਆਗਾਜ਼ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਹੋਇਆ, ਜਿੱਥੇ “ਨਿਸ਼ਾਨ ਰਹੇ ਪੰਥ ਮਹਾਰਾਜ – ਪੰਥ ਕੀ ਜੀਤ” ਦੇ ਨਾਅਰੇ ਲੱਗੇ। ਭਾਈ ਤਰਸੇਮ ਸਿੰਘ (MP ਅੰਮ੍ਰਿਤਪਾਲ ਸਿੰਘ ਦੇ ਪਿਤਾ) ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਚ ਨਤਮਸਤਕ ਹੋ ਕੇ ਚੋਣ ਨੂੰ ਪੰਥਕ ਨਿਆਂ ਦੀ ਲੜਾਈ ਦੱਸਿਆ। ਭਾਈ ਮਨਦੀਪ ਨੇ ਕਿਹਾ ਕਿ ਇਹ ਚੋਣ ਪੰਥਕ ਇਕਜੁਟਤਾ ਅਤੇ ਸੱਚਾਈ ਦੀ ਜਿੱਤ ਲਈ ਹੈ।
ਚੋਣ ਨੋਟੀਫਿਕੇਸ਼ਨ 13 ਅਕਤੂਬਰ ਨੂੰ ਜਾਰੀ ਹੋਵੇਗੀ ਅਤੇ ਵੋਟਿੰਗ 11 ਨਵੰਬਰ ਨੂੰ ਹੋਵੇਗੀ। ਪੰਥਕ ਧਿਰਾਂ ਨੇ ਧੜਿਆਂ ਤੋਂ ਉੱਪਰ ਉਠ ਕੇ ਸਹਿਯੋਗ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ ’ਤੇ ਇਸ ਆਗਾਜ਼ ਨੂੰ ਖੂਬ ਉਤਸ਼ਾਹ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸੰਗਤ ਨੇ ਪੰਥਕ ਏਕਤਾ ਦਾ ਸੱਦਾ ਦਿੱਤਾ ਹੈ।
ਲੋਕਾਂ ਨੂੰ ਅਪੀਲ ਹੈ ਕਿ ਪੰਥਕ ਹਿੱਤਾਂ ਲਈ ਏਕਤਾ ਨਾਲ ਖੜ੍ਹਨ ਅਤੇ ਚੋਣ ਵਿੱਚ ਸਹਿਯੋਗ ਦੇਣ।