Technical glitch in server at Mumbai Airport leads to chaos
ਮੁੰਬਈ ਏਅਰਪੋਰਟ ’ਤੇ ਸਰਵਰ ’ਚ ਆਈ ਤਕਨੀਕੀ ਖ਼ਰਾਬੀ, ਮਚੀ ਹਫ਼ੜਾ-ਦਫੜੀ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੰਗਲਵਾਰ ਸ਼ਾਮ ਅਚਾਨਕ ਸਰਵਰ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਚੈੱਕ-ਇਨ ਪ੍ਰਕਿਰਿਆ ’ਚ ਰੁਕਾਵਟ ਆਈ। ਸਰਵਰ ਵਿਚ ਇਸ ਤਕਨੀਕੀ ਖ਼ਰਾਬੀ ਦੇ ਆਉਣ ਦਾ ਪਤਾ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸ਼ਾਮ ਲੱਗਭਗ 7:05 ਵਜੇ ਸ਼ੁਰੂ ਹੋਈ ਇਸ ਤਕਨੀਕੀ ਸਮੱਸਿਆ ਨਾਲ ਲੱਗਭਗ 50 ਮਿੰਟ ਤੱਕ ਡਿਪਾਰਚਰ ਹਾਲ ਵਿਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਇਸ ਗੜਬੜੀ ਦੇ ਚੱਲਦਿਆਂ ਏਅਰ ਇੰਡੀਆ ਦੀਆਂ 11 ਅਤੇ ਇੰਡੀਗੋ ਦੀਆਂ 3 ਉਡਾਣਾਂ ਦੀ ਚੈੱਕ-ਇਨ ਪ੍ਰਕਿਰਿਆ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਏਅਰਪੋਰਟ ਪ੍ਰਬੰਧਨ ਨੇ ਸਥਿਤੀ ਸੰਭਾਲਣ ਲਈ ਤੁਰੰਤ ਮੈਨੂਅਲ ਵਿਵਸਥਾ ਲਾਗੂ ਕੀਤੀ। ਹਾਲਾਂਕਿ, ਏਅਰਪੋਰਟ ਸੰਚਾਲਕ ਅਨੁਸਾਰ ਉਡਾਣਾਂ ਦੇ ਸਮੁੱਚੇ ਸੰਚਾਲਨ ’ਤੇ ਇਸ ਦਾ ਕੋਈ ਵਿਆਪਕ ਅਸਰ ਨਹੀਂ ਪਿਆ ਹੈ।

