The Food Safety Wing conducted surprise raids to inspect cleanliness in the workshops of bakeries and sweet shops
ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ ਅਚਾਨਕ ਕੀਤੀ ਛਾਪੇਮਾਰੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਜ਼ਿਲੇ ਵਿਚ ਬੇਕਰੀਆਂ ਅਤੇ ਹਲਵਾਈਆਂ ਦੀ ਵਰਕਸ਼ਾਪ ਵਿਚ ਸਾਫ-ਸਫਾਈ ਦੇਖਣ ਲਈ ਅਚਾਨਕ ਛਾਪਾਮਾਰੀ ਕਰਦੇ ਹੋਏ 4 ਦੁਕਾਨਦਾਰਾਂ ਦਾ ਚਲਾਨ ਕੱਟਿਆ ਅਤੇ 12 ਨੂੰ ਨੋਟਿਸ ਜਾਰੀ ਕੀਤੇ। ਜਾਣਕਾਰੀ ਮੁਤਾਬਕ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫਟੀ ਅਫਸਰ ਰਾਸ਼ੂ ਮਹਾਜਨ, ਰਵੀ ਨੰਦਨ ਗੋਇਲ, ਪ੍ਰਭਜੋਤ ਕੌਰ, ਮੁਕੁਲ ਗਿੱਲ ਅਤੇ ਰੌਬਿਨ ਕੁਮਾਰ ਨੇ ਪਿਛਲੇ 2 ਦਿਨਾਂ ਵਿਚ ਜ਼ਿਲੇ ਅੰਦਰ 25 ਬੇਕਰੀਆਂ ਅਤੇ ਹਲਵਾਈਆਂ ਦੀ ਵਰਕਸ਼ਾਪ ਵਿਚ ਇੰਸਪੈਕਸ਼ਨ ਕਰਦੇ ਹੋਏ ਸਾਫ-ਸਫਾਈ ਦਾ ਜਾਇਜ਼ਾ ਲਿਆ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਨੂੰ 9 ਸਥਾਨਾਂ ’ਤੇ ਹੀ ਸਾਫ-ਸਫਾਈ ਤਸੱਲੀਬਖਸ਼ ਮਿਲੀ। 4 ਦੁਕਾਨਾਂ ਦੀ ਵਰਕਸ਼ਾਪ ਵਿਚ ਬਹੁਤ ਜ਼ਿਆਦਾ ਗੰਦਗੀ ਹੋਣ ਕਾਰਨ ਮੌਕੇ ’ਤੇ ਹੀ ਉਨ੍ਹਾਂ ਦੇ ਚਲਾਨ ਕੱਟ ਦਿੱਤੇ ਗਏ, ਜਦਕਿ 12 ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਧਾਰਾ 32 ਤਹਿਤ ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ।

