The government has shown the exit door to Municipal Corporation officials who had been entrenched in their positions for a long time
ਸਰਕਾਰ ਨੇ ਲੰਬੇ ਸਮੇਂ ਤੋਂ ਕਾਬਜ ਨਗਰ ਨਿਗਮ ਅਧਿਕਾਰੀਆਂ ਨੂੰ ਦਿਖਾਇਆ ਲੁਧਿਆਣਾ ਤੋਂ ਬਾਹਰ ਦਾ ਰਸਤਾ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਸਰਕਾਰ ਨੇ ਲੰਬੇ ਸਮੇਂ ਤੋਂ ਕਾਬਜ ਨਗਰ ਨਿਗਮ ਅਧਿਕਾਰੀਆਂ ਨੂੰ ਲੁਧਿਆਣਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਸਬੰਧੀ ਜਗ ਬਾਣੀ ਵੱਲੋਂ ਸਭ ਤੋਂ ਪਹਿਲਾਂ ਖ਼ਬਰ ਲਗਾਈ ਗਈ ਸੀ ਜਿਸ ’ਤੇ ਲੋਕਲ ਬਾਡੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਜਾਰੀ ਆਰਡਰ ਦੇ ਰੂਪ ਵਿਚ ਮੋਹਰ ਲਗ ਗਈ ਹੈ ਜਿਸ ਦੇ ਤਹਿਤ ਪੂਰੇ ਪੰਜਾਬ ਦੇ ਅਸਿਸਟੈਂਟ ਕਮਿਸ਼ਨਰ, ਬੀ ਐਂਡ ਆਰ ਸ਼ਾਖਾ , ਓ ਐਂਡ ਐੱਮ ਸੈੱਲ ਦੇ ਐੱਸ.ਈ., ਐਕਸੀਅਨ, ਐੱਸ.ਡੀ.ਓ. ਬਦਲ ਦਿੱਤੇ ਗਏ ਹਨ ਜਿਸ ਦੇ ਲਈ ਚੋਣ ਕਮਿਸ਼ਨ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਜਾਰੀ ਗਾਇਡਲਾਈਨਸ ਦਾ ਹਵਾਲਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਹੋਈ ਹੈ ਟ੍ਰਾਂਸਫਰ –ਪੋਸਟਿੰਗ
-ਐੱਸ.ਈ. ਹਰਕਿਰਣ ਸਿੰਘ, ਮੋਗਾ
-ਐੱਸ.ਈ. ਸ਼ਾਮ ਲਾਲ ਗੁਪਤਾ, ਜਲੰਧਰ
-ਐੱਸ.ਈ. ਰਣਜੀਤ ਸਿੰਘ, ਪਟਿਆਲਾ
-ਐੱਸ.ਈ. ਪਰਵੀਨ ਸਿੰਗਲਾ, ਜਲੰਧਰ
-ਐੱਸ.ਈ. ਰਮਨ ਕੌਸ਼ਲ, ਮੋਗਾ
- ਐਕਸਈਐੱਨ. ਅਰਵਿੰਦ ਕੁਮਾਰ, ਪਟਿਆਲਾ
-ਐਕਸਈਐੱਨ. ਸੰਜੀਵ ਕੁਮਾਰ, ਬਠਿੰਡਾ
ਇਹ ਅਪਣਾਇਆ ਗਿਆ ਹੈ ਫਾਰਮੂਲਾ – ਸਰਕਾਰ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਬਦਲੀ – ਪੋਸਟਿੰਗ ਦੇ ਲਈ ਇਹ ਫਾਰਮੂਲਾ ਅਪਣਾਇਆ ਗਿਆ ਹੈ ਕਿ ਚੋਣ ਪ੍ਰਕਿਰਿਆ ਦੇ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਕੋਈ ਵੀ ਅਫਸਰ ਹੋਮ ਡਿਸਟ੍ਰਿਕਟ ਵਿਚਤਾਇਨਾਤ ਨਹੀਂ ਰਹਿ ਸਕਦਾ। ਇਸ ਤੋਂ ਇਲਾਵਾ ਪਿਛਲੇ 4 ਸਾਲਾਂ ਵਿਚੋਂ ਤਿੰਨ ਸਾਲ ਤੱਕ ਹੋਮ ਡਿਸਟ੍ਰਿਕਟ ਵਿਚ ਪੋਸਟਿੰਗ ਨਹੀਂ ਹੋਣੀ ਚਾਹੀਦੀ ਅਤੇ ਅਗਲੇ ਸਾਲ 31 ਮਾਰਚ ਤੱਕ ਲਗਾਤਾਰ 3 ਸਾਲ ਦੀ ਪੋਸਟਿੰਗ ਦਾ ਪੀਰੀਅਡ ਪੂਰਾ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਹੁਣ ਤੱਕ ਕੀਤੀ ਗਈ ਚੋਣ ਡਿਊਟੀ ਦੇ ਆਧਾਰ ’ਤੇ ਅਧਿਕਾਰੀਆਂ ਦੀ ਬਦਲੀ-ਪੋਸਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਹਾਲ ਦੀ ਘੜੀ ਐੱਮ.ਟੀ.ਪੀ.ਤੋਂ ਬਿਨਾਂ ਚੱਲੇਗਾ ਇਮਾਰਤੀ ਸ਼ਾਖਾ ਦਾ ਕੰਮ – ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦੇ ਐੱਮ.ਟੀ.ਪੀ. ਵਿਜੇ ਕੁਮਾਰ ਦੀ ਬਦਲੀ ਅਬੋਹਰ ਕਰ ਦਿੱਤੀ ਗਈ ਹੈ ਪਰ ਉਸ ਦੀ ਜਗ੍ਹਾ ਲੁਧਿਆਣਾ ਵਿਚ ਕਿਸੇ ਰੈਗੁਲਰ ਐੱਮ.ਟੀ.ਪੀ. ਦੀ ਨਿਯੁਕਤੀ ਨਹੀਂ ਕੀਤੀ ਗਈ ਜਿਸ ਕਾਰਨ ਇਮਾਰਤੀ ਸ਼ਾਖਾ ਦਾ ਕੰਮ ਹਾਲ ਦੀ ਘੜੀ ਐੱਮ.ਟੀ.ਪੀ. ਤੋਂ ਬਿਨਾਂ ਚੱਲੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਕਮਿਸ਼ਨਰ ਵੱਲੋਂ ਇਮਾਰਤੀ ਸ਼ਾਖਾ ਦਾ ਕੰਮ ਚਲਾਉਣ ਲਈ ਕਿਸ ਅਫਸਰ ਨੂੰ ਐੱਮ.ਟੀ.ਪੀ. ਦਾ ਚਾਰਜ ਦਿੱਤਾ ਜਾਵੇਗਾ ਜਿਸ ਦੇ ਮੁਕਾਬਲੇ ਨਗਰ ਨਿਗਮ ਵਿਚ ਪਹਿਲਾਂ ਤੋਂ 6 ਏ.ਟੀ.ਪੀ. ਲੱਗੇ ਹੋਣ ਦੇ ਬਾਵਜੂਦ ਇਕ ਹੋਰ ਏ.ਟੀ.ਪੀ. ਇਸ਼ਪ੍ਰੀਤ ਕੌਰ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ।

