The intention of the Sikh leadership is not to release the imprisoned Sikhs, the political drama is becoming clear.
ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਨਹੀਂ ਹੈ ਸਿੱਖ ਲੀਡਰਸ਼ਿਪ ਦੀ ਨੀਅਤ ਸਾਫ ਹੋ ਰਹੀ ਹੈ ਸਿਆਸੀ ਡਰਾਮੇਬਾਜ਼ੀ ਤੁੰਗ
ਬਹੁਤ ਹੀ ਸਤਿਕਾਰਯੋਗ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਡਾ ਵੱਸਦਾ ਰਹੇ ਪੰਜਾਬ ਹਰਿਆਵਲ
ਦੋਸਤੋ ਮੈਂ ਬਹੁਤ ਹੀ ਗੰਭੀਰਤਾ ਦੇ ਨਾਲ ਆਪ ਜੀ ਨੂੰ ਇਹ ਵਿਚਾਰ ਭੇਜ ਰਿਹਾ ਹਾਂ ਸਿਆਸੀ ਤੌਰ ਦੇ ਉੱਤੇ ਅੱਜ ਪੰਜਾਬ ਭਰ ਵਿੱਚ ਬੰਦੀ ਸਿੰਘਾਂ ਦਾ ਮਾਮਲਾ ਬਹੁਤ ਭਖਿਆ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਵੱਡਾ ਪ੍ਰੋਗਰਾਮ ਦਿੱਤਾ ਗਿਆ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਦੀਆਂ ਨੇ ਉਸ ਦਾ ਸਮਰਥਨ ਕੀਤਾ ਤੇ ਬੰਦ ਹੋਇਆ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਹਾਂ ਪੰਜਾਬੀਓ ਪੰਜਾਬੀ ਅਣਖ ਅਤੇ ਗੈਰਤ ਲਈ ਮੰਨੇ ਜਾਂਦੇ ਹਨ ਪਰ ਮੈਨੂੰ ਕੋਈ ਹਿਚ ਨਹੀਂ ਇਹ ਗੱਲ ਕਹਿਣ ਵਿੱਚ ਕਿ ਅੱਜ ਬਹੁਤ ਗਿਣਤੀ ਪੰਜਾਬੀ ਸਵਾਰਥ ਵਿੱਚ ਰਹਿ ਕੇ ਅਣਖ ਅਤੇ ਗੈਰਤ ਨੂੰ ਤਲਾਂਜਲੀ ਦੇ ਗਏ ਹਨ ਚਾਹੇ ਉਹ ਸਿਆਸੀ ਧਿਰਾਂ ਹਨ ਚਾਹੇ ਉਹ ਸਿੱਖ ਹਿੰਦੂ ਧਾਰਮਿਕ ਧਿਰਾਂ ਹਨ ਆਪਾਂ ਹੋਰ ਪਾਸੇ ਗੱਲ ਨਾ ਜਾਣ ਦਈਏ ਬੰਦੀ ਸਿੰਘਾਂ ਦੇ ਨਾਲ ਰਿਲੇਟਡ ਸਬੰਧਤ ਰੱਖੀਏ 30 ਸਾਲਾਂ ਤੋਂ ਸਾਡੇ ਸਿੱਖ ਉਸ ਸਮੇਂ ਜੋ ਨੌਜਵਾਨ ਸਨ ਅੱਜ ਬਿਰਧ ਅਵਸਥਾ ਵਿੱਚ ਆ ਰਹੇ ਹਨ ਨੂੰ ਨਾ ਰਿਹਾ ਕੀਤਾ ਜਾ ਰਿਹਾ ਹੈ ਨਾ ਪਰੋਲ ਹੀ ਮਿਲਦੀ ਹੈ ਚਾਹੇ ਸਾਡੇ ਸਿੱਖ ਕੌਮ ਦੀ ਮਰਿਆਦਾ ਅਨੁਸਾਰ ਸਰਬੱਤ ਖਾਲਸਾ ਵੱਲੋਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਨਿਯੁਕਤ ਕੀਤਾ ਹੈ ਪਰ ਬਾਦਲ ਧਿਰ ਇਸ ਗੱਲ ਤੋਂ ਅਨਕਾਰੀ ਹੈ ਅਤੇ ਉਸਨੇ ਬਹੁਤ ਵੱਡਾ ਨੁਕਸਾਨ ਕੀਤਾ ਚਲੋ ਨਿੱਜੀ ਨਾ ਹੋਈਏ ਮੈਂ ਇਥੇ ਇਹ ਗੱਲ ਬੜੀ ਖੁੱਲੇ ਆਮ ਕਹਿਣੀ ਚਾਹੁੰਦਾ ਹਾਂ ਕਿ ਕੋਈ ਦੋ ਰਾਵਾਂ ਨਹੀਂ ਅਗਰ ਸਾਡੇ ਸਿੱਖ ਸਿਆਸੀ ਆਗੂ ਅਤੇ ਧਾਰਮਿਕ ਆਗੂ ਚਾਹੁੰਦੇ ਮੈਂ ਇਹ ਲਫਜ਼ ਵਰਤ ਰਿਹਾ ਹਾਂ ਕਿ ਜੇ ਚਾਹੁੰਦੇ ਤਾਂ ਕੋਈ ਵੀ ਗੱਲ ਅਸੰਭਵ ਨਹੀਂ ਸੀ ਜਿਵੇਂ ਨਿਰੰਕਾਰੀ ਕਤਲ ਕਾਂਡ ਦੇ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸਿੱਖ ਆਗੂਆਂ ਦੀ ਬੇਈਮਾਨੀ ਖਤਮ ਹੋਈ ਤਾਂ ਰਿਹਾ ਕਰਵਾਇਆ ਗਿਆ ਇਸ ਤਰ੍ਹਾਂ ਹੀ ਸਾਡੇ ਬੰਦੀ ਸਿੰਘ ਅੱਜ ਨੂੰ ਰਿਹਾ ਹੋ ਜਾਂਦੇ ਅਫਸੋਸ ਕਿ ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ ਬੇਸ਼ਕ ਕਾਂਗਰਸ ਵਿੱਚ ਆਮ ਆਦਮੀ ਪਾਰਟੀ ਵਿੱਚ ਆਰਐਸਐਸ ਬੀਜੇਪੀ ਦੇ ਵਿੱਚ ਬਹੁਤ ਸਿੱਖ ਹਨ ਪਰ ਉਹ ਪਹਿਰਾਵੇ ਦੇ ਸਿੱਖ ਆਖੇ ਜਾਂਦੇ ਹਨ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਉਹਨਾਂ ਵਿੱਚ ਵੀ ਕੁਝ ਲੋਕ ਸਿੱਖੀ ਨਾਲ ਰਿਲੇਟਡ ਹਨ ਅਤੇ ਚਾਹੁੰਦੇ ਹਨ ਕਿ ਬੰਦੀ ਸਿੰਘ ਰਿਹਾ ਹੋਣ ਅੱਜ ਭਾਵੇਂ ਇਲੈਕਸ਼ਨ ਦੇ ਦੌਰ ਕਰਕੇ ਕਾਂਗਰਸ ਵੀ ਕਹਿ ਰਹੀ ਹੈ ਬੀਜੇਪੀ ਵੀ ਕਹਿ ਰਹੀ ਹੈ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਸਾਰੀਆਂ ਅਕਾਲੀ ਧਿਰਾਂ ਵੀ ਕਹਿ ਰਹੀਆਂ ਹਨ ਪਰ ਬੇਈਮਾਨੀ ਨਾਲ ਕਹਿ ਰਹੀਆਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਇਕ ਦਿਨ ਵੀ ਜਿਆਦਾ ਹੈ ਜੇ ਇਹ ਪੰਜਾਬੀ ਪੰਜਾਬੀਅਤ ਦੀ ਅਣਖ ਨੂੰ ਰੱਖਦੇ ਹੋਏ ਸਾਰੇ ਹੀ ਸਿੱਖ ਚਾਹੇ ਕਿਸੇ ਵੀ ਸਿਆਸੀ ਪਾਰਟੀ ਵਿੱਚ ਹਨ ਇਸ ਮੁੱਦੇ ਤੇ ਇਕੱਤਰ ਹੋ ਜਾਣ ਤਾਂ ਕੁਝ ਘੰਟਿਆਂ ਦੇ ਵਿੱਚ ਹੀ ਸਾਡੇ ਬੰਦੀ ਸਿੰਘ ਵੀਰ ਰਿਹਾ ਹੋ ਸਕਦੇ ਹਨ ਅਫਸੋਸ ਕਿ ਤੀਹਾਂ ਸਾਲਾਂ ਤੋਂ ਇਹ ਰਾਜਨੀਤਕ ਖੇਡ ਬੇਈਮਾਨੀ ਨਾਲ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਬੇਈਮਾਨੀ ਬਾਦਲਕਿਆਂ ਦੀ ਹੈ ਸੋ ਮੈਂ ਅੱਜ ਵੀ ਚਾਹੇ ਕੌਮੀ ਇਨਸਾਫ ਮੋਰਚੇ ਵਾਲੇ ਵੀਰ ਹਨ ਕਿਸੇ ਵੀ ਅਕਾਲੀ ਧਿਰ ਵਾਲੇ ਆਗੂ ਹਨ ਹੋਰ ਕਿਸੇ ਵੀ ਸਿਆਸੀ ਪਾਰਟੀ ਦੇ ਸਿੱਖ ਵੀਰ ਹਨ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ ਉਹਨਾਂ ਨੇ ਜੋ ਕੀਤਾ ਸੀ ਪੰਜਾਬ ਲਈ ਕੀਤਾ ਸੀ ਸਿੱਖੀ ਲਈ ਕੀਤਾ ਸੀ ਆਪਣੇ ਲਈ ਕੁਝ ਨਹੀਂ ਕੀਤਾ ਸੀ ਆਓ ਅੱਜ ਹੀ ਬੇਈਮਾਨੀ ਛੱਡ ਕੇ ਸਿਆਸੀ ਰੋਟੀਆਂ ਸੇਕਣੀਆਂ ਛੱਡ ਕੇ ਇੱਕ ਮੁੱਠ ਹੋ ਜਾਈਏ ਅਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਈਏ ਪਖੰਡਬਾਜੀ ਛੱਡ ਦਿਓ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਕਦੇ ਮਾਫ ਨਹੀਂ ਕਰਨਗੀਆਂ ਜਿਵੇਂ ਪਿਛਲੇ ਗਦਾਰਾਂ ਦੇ ਨਾਮ ਇਤਿਹਾਸ ਵਿੱਚ ਲਿਖੇ ਗਏ ਨੇ ਆਉਣ ਵਾਲੇ ਨਵੇਂ ਇਤਿਹਾਸਕਾਰ ਤੁਹਾਡੇ ਵੀ ਨਾਮ ਬੇਈਮਾਨ ਗਦਾਰਾਂ ਵਿੱਚ ਜਰੂਰ ਲਿਖਣਗੇ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਪੰਥ ਦਾ ਦਾਸ ਇਕਬਾਲ ਸਿੰਘ ਤੁੰਗ ਸਾਬਕਾ ਨਿਜੀ ਸਕੱਤਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

