
ਵਧਾਈ। ਮੁਬਾਰਕਬਾਦ।
ਅੱਜ ਸਤਿਕਾਰਿਤ ਮਾਤਾ ਗੁਜਰ ਕੌਰ ਜੀ ਦਾ 400ਵਾਂ ਜਨਮ ਦਿਵਸ ਹੈ ।ਆਪ ਜੀ ਦਾ ਜਨਮ 1624 ਈ. ਵਿੱਚ ਕਰਤਾਰਪੁਰ ਜ਼ਿਲ੍ਹਾ ਜਲਧੰਰ ਵਿੱਖੇ ਪਿਤਾ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਜੀ ਦੇ ਗ੍ਰਹਿ ਵਿਖੇ ਹੋਇਆ ਸੀ।ਆਪ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਸਮਾਂ ਆਪਣੀ ਅੱਖਾਂ ਨਾਲ ਦੇਖਿਆ ਸੀ ਅਤੇ ਸਮੇਂ ਦੇ ਕਈ ਝੱਖੜ ਆਪਣੇ ਪਿੰਡੇ ‘ਤੇ ਝੱਲੇ ਸਨ। ਆਪ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੀ ਨੂੰਹ, ਗੁਰੂ ਤੇਗ ਬਹਾਦੁਰ ਜੀ ਦੇ ਮਹੱਲ, ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਮਾਤਾ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਦਾਦੀ ਜੀ ਸਨ।ਆਪ ਜੀ ਦਾ ਜੀਵਨ ਸਿੱਖ ਕੌਮ ਲਈ ਆਦਰਸ਼ ਹੈ ਕਿਉਂਕਿ ਆਪ ਇੱਕ ਚੰਗੀ ਬੇਟੀ, ਚੰਗੀ ਨੂੰਹ, ਚੰਗੀ ਜੀਵਨ ਸਾਥਣ, ਚੰਗੀ ਮਾਤਾ ਅਤੇ ਚੰਗੀ ਦਾਦੀ ਜੀ ਸਨ।
ਆਉ! ਆਪਣੇ ਬੱਚਿਆ ਨੂੰ ਸੰਭਾਲਣ ਲਈ ਮਾਤਾ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ। ਸਭ ਨੂੰ ਮਾਤਾ ਜੀ ਦੀ ਚੌਥੀ ਜਨਮ ਸ਼ਤਾਬਦੀ ਦੀ ਵਧਾਈ ਹੋਵੇ।