ਸ਼੍ਰੀ ਤਰਨ ਤਾਰਨ ਸਾਹਿਬ ਤੋਂ ਵੱਡੀ ਖ਼ਬਰ :ਇੰਗਲੈਂਡ ਨਿਵਾਸੀ ਤੇਜ਼ਪ੍ਰਕਾਸ਼ ਸਿੰਘ ਤੇ ਤਰਨਪਾਲ ਸਿੰਘ ਵੱਲੋਂ ਪੰਥਕ ਆਗੂ ਭਾਈ ਮਨਦੀਪ ਸਿੰਘ ਦੇ ਹੱਕ ’ਚ ਅਪੀਲ

ਤਰਨ ਤਾਰਨ, 1 ਨਵੰਬਰ (ਆਵਾਜ਼ ਕੌਮ ਬਿਊਰੋ):ਇੰਗਲੈਂਡ ਵਿੱਚ ਨਿਵਾਸੀ ਸਿੱਖ ਨੌਜਵਾਨ ਤੇਜ਼ਪ੍ਰਕਾਸ਼ ਸਿੰਘ ਤੇ ਤਰਨਪਾਲ ਸਿੰਘ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਹਲਕਾ ਸ਼੍ਰੀ ਤਰਨ ਤਾਰਨ ਸਾਹਿਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਪੰਥਕ ਆਗੂ ਭਾਈ ਮਨਦੀਪ ਸਿੰਘ ਨੂੰ ਬਾਲਟੀ ਚਿੰਨ੍ਹ ’ਤੇ ਵੋਟ ਪਾ ਕੇ ਕਾਮਯਾਬ ਕਰਨ।
ਉਹਨਾਂ ਕਿਹਾ ਕਿ ਭਾਈ ਮਨਦੀਪ ਸਿੰਘ ਇੱਕ ਸੱਚੇ ਪੰਥਕ ਸਿਪਾਹੀ ਹਨ ਜੋ ਗੁਰਮਤਿ ਸਿਧਾਂਤਾਂ ਅਨੁਸਾਰ ਸਿੱਖ ਰਾਜਨੀਤੀ ਨੂੰ ਪਾਰਦਰਸ਼ੀ ਅਤੇ ਨੀਤੀਵਾਨ ਬਣਾਉਣ ਲਈ ਜੁਟੇ ਹੋਏ ਹਨ। ਇੰਗਲੈਂਡ ਵਸਦੇ ਇਹ ਦੋਵੇਂ ਸਿੱਖ ਨੌਜਵਾਨਾਂ ਨੇ ਸਥਾਨਕ ਸੰਗਤਾਂ ਨੂੰ ਵੀ ਭਾਈ ਮਨਦੀਪ ਸਿੰਘ ਦੇ ਹੱਕ ’ਚ ਪ੍ਰਚਾਰ ਕਰਨ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਤਰਨ ਤਾਰਨ ਦੀ ਧਰਤੀ ਸਦਾ ਹੀ ਸਿੱਖ ਕੌਮ ਦੇ ਸੂਰਮੇ ਪੈਦਾ ਕਰਦੀ ਆਈ ਹੈ ਅਤੇ ਹੁਣ ਸਮਾਂ ਹੈ ਕਿ ਪੰਥਕ ਆਵਾਜ਼ ਨੂੰ ਸਿਆਸਤ ਵਿੱਚ ਅਗੇ ਲਿਆਂਦਾ ਜਾਵੇ।

