Up to ₹25,000 Compensation for Digital Fraud Victims
ਡਿਜੀਟਲ ਧੋਖਾਧੜੀ ਵਿੱਚ ਮਿਲੇਗਾ 25,000 ਰੁਪਏ ਤੱਕ ਮੁਆਵਜ਼ਾ

6 ਫਰਵਰੀ 2026, ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਛੋਟੇ ਪੱਧਰ ਦੀ ਡਿਜੀਟਲ ਧੋਖਾਧੜੀ ਵਾਲੇ ਮਾਮਲਿਆਂ ਵਿੱਚ ਗਾਹਕਾਂ ਨੂੰ 25,000 ਰੁਪਏ ਤੱਕ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਧੋਖਾਧੜੀ ਦੀ ਰਾਸ਼ੀ ਵਿੱਚੋਂ 85% (25,000 ਰੁਪਏ ਤੱਕ) ਵਾਪਸ ਕੀਤੀ ਜਾਵੇਗੀ। ਨੁਕਸਾਨ ਦੀ ਵੰਡ ਇਸ ਤਰ੍ਹਾਂ ਹੋਵੇਗੀ: ਗਾਹਕ 15% ਨੁਕਸਾਨ ਝੱਲੇਗਾ, ਬੈਂਕ 15% ਭਰੇਗਾ ਅਤੇ ਬਾਕੀ 70% RBI ਦੇਵੇਗਾ।
ਇਹ ਸਕੀਮ ਖਾਸ ਤੌਰ ‘ਤੇ ਛੋਟੇ ਪੱਧਰ ਦੇ ਧੋਖੇ ਵਾਲੇ ਕੇਸਾਂ (ਜਿਵੇਂ ਫਿਸ਼ਿੰਗ, UPI ਧੋਖਾ, ਫੇਕ ਲਿੰਕ ਆਦਿ) ਲਈ ਲਾਗੂ ਹੋਵੇਗੀ ਜਿਸ ਨਾਲ ਆਮ ਲੋਕਾਂ ਨੂੰ ਤੇਜ਼ੀ ਨਾਲ ਰਾਹਤ ਮਿਲ ਸਕੇ। ਗਵਰਨਰ ਨੇ ਕਿਹਾ ਕਿ ਇਸ ਨਾਲ ਗਾਹਕਾਂ ਦਾ ਭਰੋਸਾ ਵਧੇਗਾ ਅਤੇ ਬੈਂਕਾਂ ਨੂੰ ਵੀ ਧੋਖਾਧੜੀ ਰੋਕਣ ਲਈ ਵਧੇਰੇ ਸੁਰੱਖਿਆ ਪ੍ਰਬੰਧ ਕਰਨੇ ਪੈਣਗੇ।
ਸਕੀਮ ਲਈ ਗਾਹਕਾਂ ਨੂੰ ਬੈਂਕ ਨੂੰ ਤੁਰੰਤ ਸ਼ਿਕਾਇਤ ਕਰਨੀ ਪਵੇਗੀ ਅਤੇ ਬੈਂਕ ਤੇ RBI ਮਿਲ ਕੇ ਮੁਆਵਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨਗੇ। ਇਸ ਐਲਾਨ ਨਾਲ ਡਿਜੀਟਲ ਭੁਗਤਾਨ ਅਤੇ ਆਨਲਾਈਨ ਲੈਣ-ਦੇਣ ਵਾਲੇ ਲੋਕਾਂ ਵਿੱਚ ਰਾਹਤ ਦਾ ਮਾਹੌਲ ਬਣਿਆ ਹੈ ਪਰ ਵਿਰੋਧੀ ਆਗੂਆਂ ਨੇ ਇਸ ਨੂੰ ਦੇਰ ਨਾਲ ਲਿਆ ਗਿਆ ਫੈਸਲਾ ਦੱਸਿਆ ਹੈ।
