US cracks down on ‘birth tourism’! Visa rules tightened
ਅਮਰੀਕਾ ਨੇ ‘Birth Tourism’ ‘ਤੇ ਕੱਸਿਆ ਸ਼ਿਕੰਜਾ ! ਵੀਜ਼ਾ ਨਿਯਮ ਕਰ’ਤੇ ਸਖ਼ਤ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਨੇ ‘ਬਰਥ ਟੂਰਿਜ਼ਮ’ ਜ਼ਰੀਏ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਢੰਗਾਂ ‘ਤੇ ਸਖ਼ਤ ਕਦਮ ਚੁੱਕਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣਗੇ ਜਾਂ ਇਸ ਨੂੰ ਵਧਾਵਾ ਦੇਣਗੇ ਉਨ੍ਹਾਂ ਦੇ ਵੀਜ਼ਾ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਗੈਰ ਕਾਨੂੰਨੀ ਨਿਯਮ ਜ਼ਰੀਏ ਇਮੀਗ੍ਰੇਸ਼ਨ ਸਿਸਟਮ ਦੀ ਗਲਤ ਵਰਤੋਂ ਕਰਕੇ ਮੁਨਾਫੇ ਲਈ ਅਮਰੀਕੀ ਨਾਗਰਿਕਤਾ ਵੇਚੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੀ ਰੂਬੀਓ ਨੇ ਕਿਹਾ, ”ਜਿਹੜੇ ਲੋਕ ਇਸ ਧੋਖਾਧੜੀ ਵਿਚ ਸ਼ਾਮਲ ਹਨ ਅਤੇ ਇਸ ਤੋਂ ਮੁਨਾਫਾ ਕਮਾ ਕਰਹੇ ਹਨ ਉਨ੍ਹਾਂ ਦੇ ਵੀਜ਼ਾ ਜਾਰੀ ਕਰਨ ‘ਤੇ ਰੋਕ ਲਗਾ ਕੇ ਸਾਫ ਸੰਦੇਸ਼ ਦਿੱਤਾ ਜਾ ਰਿਹਾ ਹੈ। ਰੂਬੀਓ ਨੇ ਅੱਗੇ ਕਿਹਾ ਕਿ ਅਮਰੀਕਾ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਸਾਡੀ ਇਮੀਗ੍ਰੇਸ਼ਨ ਵਿਵਸਥਾ ਦਾ ਸ਼ੋਸ਼ਣ ਕਰਨ ਅਤੇ ਅਮਰੀਕੀ ਨਾਗਰਿਕਤਾ ਦੀ ਪਵਿੱਤਰਤਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਮਾਰਕੋ ਰੂਬੀਓ ਨੇ ਅੱਗੇ ਕਿਹਾ ਕਿ ਇਸ ਨਵੇਂ ਨਿਯਮ ਦਾ ਸਿੱਧਾ ਨਿਸ਼ਾਨਾ ਉਹ ਲੋਕ ਹਨ ਜੋ ਜਾਣਬੁੱਝ ਕੇ ਬਰਥ ਟੂਰਿਜ਼ਮ ਨੂੰ ਵਧਾਵਾ ਦੇ ਰਹੇ ਹਨ ਜਾਂ ਇਸ ਵਿਚ ਮਦਦ ਕਰ ਰਹੇ ਹਨ। ਇਸ ਵਿਚ ਕਮਰਸ਼ੀਅਲ ਬਰਥ ਟੂਰਿਜ਼ਮ ਨੈੱਟਵਰਕ ਚਲਾਉਣ ਵਾਲੇ ਮਾਲਕ ਅਤੇ ਸੰਚਾਲਕ, ਵੀਜ਼ਾ ਦੇ ਨਾਮ ‘ਤੇ ਧੋਖਾਧੜੀ ਸਿਖਾਉਣ ਵਾਲੇ ਫਿਕਸਰ, ਅਮਰੀਕੀ ਮੈਡੀਕੇਡ ਸਿਸਟਮ ਦਾ ਗਲਤ ਫਾਇਦਾ ਚੁੱਕਣ ਵਾਲੇ ਵਿਦੇਸ਼ੀ ਮੈਡੀਕਲ ਪ੍ਰੋਵਾਈਡਰਸ ਅਤੇ ਇਸ ਗੈਰ ਕਾਨੂੰਨੀ ਕਾਰੋਬਾਰ ਵਿਚ ਮਦਦ ਕਰਨ ਵਾਲੇ ਹੋਰ ਵਿਚੋਲੇ ਸ਼ਾਮਲ ਹਨ। ਇੱਥੇ ਦੱਸ ਦਈਏ ਕਿ ਬਰਥ ਟੂਰਿਜ਼ਮ ਦੇ ਤਹਿਤ ਵਿਦੇਸ਼ੀ ਨਾਗਰਿਕ ਖਾਸ ਤੌਰ ‘ਤੇ ਅਮਰੀਕਾ ਵਿਚ ਬੱਚੇ ਨੂੰ ਜਨਮ ਦੇਣ ਦੇ ਇਰਾਦੇ ਨਾਲ ਸਫਰ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ। ਬੀਤੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖ਼ਤ ਕੀਤੇ ਸਨ। ਇਨ੍ਹਾਂ ਆਦੇਸ਼ਾਂ ਤਹਿਤ ਅਮਰੀਕਾ ਵਿਚ ਜਨਮ ਲੈਣ ਵਾਲੇ ਕੁਝ ਚੋਣਵੇਂ ਬੱਚਿਆਂ ਨੂੰ ਨਾਗਰਿਕਤਾ ਦੇ ਦਸਤਾਵੇਜ਼ ਦੇਣ ਤੋਂ ਰੋਕਣ ਅਤੇ ਬਰਥ ਟੂਰਿਜ਼ਮ ਲਈ ਦੇਸ਼ ਵਿਚ ਦਾਖਲਾ ਸੀਮਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਅਮਰੀਕੀ ਸੁਪਰੀਮ ਕੋਰਟ ਨੇ 20 ਜਨਵਰੀ 2025 ਨੂੰ ਰਾਸ਼ਟਰਪਤੀ ਟਰੰਪ ਦੇ ਉਸ ਆਦੇਸ਼ ਨੂੰ ਖਾਰਿਜ ਕਰ ਦਿੱਤਾ ਸੀ ਜਿਸ ਵਿਚ ਅਮਰੀਕਾ ਵਿਚ ਗੈਰ ਨਾਗਰਿਕਾਂ ਤੋਂ ਜਨਮੇ ਬੱਚਿਆਂ ਨੂੰ ਮਿਲਣ ਵਾਲੀ ਨਾਗਰਿਕਤਾ ਨੂੰ ਖ਼ਤਮ ਕਰਨ ਦੀ ਗੱਲ ਕਹੀ ਗਈ ਸੀ। ਇਸ ਦੇ ਬਾਵਜੂਦ ਅਮਰੀਕਾ ਸਰਕਾਰ ਦਾ ਇਹ ਫ਼ੈਸਲਾ ਸਾਹਮਣੇ ਆਇਆ ਹੈ।

