ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਾਲਕ ਪਨੀਰ ਦੀ ‘ਖੁਸ਼ਬੂ’ ‘ਤੇ ਬਵਾਲ

14 ਜਨਵਰੀ 2026 – ਅਮਰੀਕਾ ਦੇ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿੱਚ ਇੱਕ ਭਾਰਤੀ ਜੋੜੇ ਨੇ ਪਾਲਕ ਪਨੀਰ ਗਰਮ ਕਰਨ ‘ਤੇ ਯੂਨੀਵਰਸਿਟੀ ਵੱਲੋਂ ਭੇਦਭਾਵ ਦਾ ਸਾਹਮਣਾ ਕੀਤਾ ਸੀ। 2023 ਵਿੱਚ ਦੂਜੇ ਸਾਲ ਦੇ ਪੀਐਚਡੀ ਵਿਦਿਆਰਥੀ ਅਜਿਤ ਪ੍ਰਕਾਸ਼ (34) ਅਤੇ ਉਰਮੀ ਭਟਾਚਾਰਯਾ (35) ਨੇ ਆਪਣਾ ਲੰਚ ਗਰਮ ਕਰਨ ਲਈ ਓਵਨ ਵਿੱਚ ਪਾਲਕ ਪਨੀਰ ਰੱਖੀ। ਯੂਨੀਵਰਸਿਟੀ ਸਟਾਫ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਵਿੱਚ “ਬਦਬੂ” ਆ ਰਹੀ ਹੈ।
ਅਜਿਤ ਨੇ ਕਿਹਾ ਕਿ ਉਸ ਨੇ ਜਵਾਬ ਵਿੱਚ ਪੁੱਛਿਆ ਕਿ ਬ੍ਰੌਕਲੀ ਤਾਂ ਗਰਮ ਕੀਤੀ ਜਾਂਦੀ ਹੈ, ਉਸ ਨਾਲ ਕਿੰਨੇ ਲੋਕਾਂ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੀ ਪਾਰਟਨਰ ਉਰਮੀ ਵੀ ਸਮਰਥਨ ਵਿੱਚ ਆ ਗਈ। ਯੂਨੀਵਰਸਿਟੀ ਨੇ ਦੋਵਾਂ ਨੂੰ ਬਾਹਰ ਕੱਢ ਦਿੱਤਾ, ਉਰਮੀ ਦੀ ਨੌਕਰੀ ਖਤਮ ਕਰ ਦਿੱਤੀ ਅਤੇ ਪੀਐਚਡੀ ਡਿਗਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਜੋੜੇ ਨੇ ਕੋਲੋਰਾਡੋ ਜ਼ਿਲ੍ਹਾ ਅਦਾਲਤ ਵਿੱਚ ਕੇਸ ਕੀਤਾ ਅਤੇ ਭੇਦਭਾਵ ਦਾ ਇਲਜ਼ਾਮ ਲਾਇਆ। ਅਦਾਲਤ ਨੇ ਯੂਨੀਵਰਸਿਟੀ ਨੂੰ ਸੈਟਲਮੈਂਟ ਲਈ ਰਾਜੀ ਕੀਤਾ ਅਤੇ 2 ਲੱਖ ਡਾਲਰ (ਲਗਭਗ 1.8 ਕਰੋੜ ਰੁਪਏ) ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ। ਯੂਨੀਵਰਸਿਟੀ ਨੇ ਡਿਗਰੀ ਵੀ ਦੇ ਦਿੱਤੀ ਹੈ ਪਰ ਦੋਵਾਂ ਨੂੰ ਪੱਕਾ ਬੈਨ ਕਰ ਦਿੱਤਾ ਹੈ – ਨਾ ਉਹ ਦਾਖਲਾ ਲੈ ਸਕਦੇ ਹਨ ਨਾ ਨੌਕਰੀ ਕਰ ਸਕਦੇ ਹਨ।
ਇਹ ਮਾਮਲਾ ਭਾਰਤੀ ਭਾਈਚਾਰੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕ ਇਸ ਨੂੰ ਭੇਦਭਾਵ ਅਤੇ ਸੱਭਿਆਚਾਰਕ ਅਸਹਿਣਸ਼ੀਲਤਾ ਵਜੋਂ ਵੇਖ ਰਹੇ ਹਨ।

