Verdict delivered in the ‘Blue Drum’ case; Muskan and Sahil sentenced to death
ਨੀਲਾ ਡਰੰਮ ਮਾਮਲੇ ‘ਚ ਆਇਆ ਫੈਸਲਾ, ਮੁਸਕਾਨ ਤੇ ਸਾਹਿਲ ਨੂੰ ਮਿਲੀ ਫਾਂਸੀ ਦੀ ਸਜ਼ਾ
ਮੇਰਠ (ਆਵਾਜ਼ਿ ਕੌਮ ਬਿਊਰੋ)- ਮੇਰਠ ‘ਚ ਚਰਚਿਤ ਨੀਲਾ ਡਰੰਮ ਮਾਮਲੇ ‘ਚ ਕੋਰਟ ਨੇ ਮੁਸਕਾਨ ਅਤੇ ਸਾਹਿਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 30 ਸਤੰਬਰ ਨੂੰ ਦੋਵਾਂ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੋਵੇਂ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ‘ਚ ਸੌਰਭ ਦੀ ਮਾਂ ਰੇਣੂ ਭਾਈ ਬੱਬਲੂ ਵੀ ਮੌਜੂਦ ਸੀ। ਦੱਸਣਯੋਗ ਹੈ ਕਿ ਮੁਸਕਾਨ ਨੇ 3 ਮਾਰਚ 2025 ਨੂੰ ਪ੍ਰੇਮੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨੀਲੇ ਡਰੰਮ ‘ਚ ਸੀਮੈਂਟ ‘ਚ ਲੁਕਾ ਦਿੱਤਾ ਸੀ।

