Violence at Wolverhampton’s Sedgley Street Gurdwara: Illegal Committee Involved Outsiders in Clash

ਗੈਰਵਿਧਾਨਕ ਕਮੇਟੀ ਤੇ ਅਖੌਤੀ ਆਗੂਆਂ ਦੇ ਇਸ਼ਾਰੇ ਗੁਰੂ ਦਰਬਾਰ ਵਿੱਚ ਹੁੱਲੜਬਾਜ਼ੀ ਤੇ ਬੇਅਦਬੀ ਬਰਦਾਸ਼ਤ ਨਹੀਂ- ਸਾਬਕਾ ਕਮੇਟੀਆਂ ਦੇ ਮੈਂਬਰ ਤੇ ਸਮੂਹ ਸੰਗਤਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟ੍ਰੀਟ ਵੁਲਵਰਹੈਂਪਟਨ

ਸਾਬਕਾ ਕਮੇਟੀ ਮੈਂਬਰਾਂ ਤੇ ਸੰਗਤਾਂ ਨੇ ਸਾਝੇ ਬਿਆਨ ਵਿੱਚ ਦੱਸਿਆ ਕੇ ਗੈਰ-ਵਿਧਾਨਕ ਕਮੇਟੀ ਨੇ ਬਾਹਰਲੇ ਗੁਰੂ ਘਰ ਵਿੱਚ ਕੀਤੀ ਹੁੱਲੜਬਾਜ਼ੀ – ਦੋ ਜਖ਼ਮੀ, ਇੱਕ ਹਸਪਤਾਲ ਵਿੱਚ ਦਾਖਲ

ਵੁਲਵਰਹੈਪਟਨ, 20 ਸਤੰਬਰ – ਸੈਜਲੀ ਸਟ੍ਰੀਟ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਨੂੰ ਵਾਪਰੀ ਘਟਨਾ ਨੇ ਸਾਰੀ ਸੰਗਤ ਨੂੰ ਝੰਜੋੜ ੜ ਕੇ ਰੱਖ ਦਿੱਤਾ ਹੈ। ਗੈਰ-ਵਿਧਾਨਕ ਕਮੇਟੀ ਅਤੇ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਬਾਹਰਲੇ ਲੋਕਾਂ ਨੂੰ ਸੱਦ ਕੇ ਗੁਰਦੁਆਰਾ ਅੰਦਰ ਹਿੰਸਾ ਕਰਵਾਈ ਗਈ। ਟਰਸਟੀਆਂ ਨੂੰ ਸੰਗਤ ਨਾਲ ਗੱਲ ਕਰਨ ਤੋਂ ਰੋਕਿਆ ਗਿਆ ਅਤੇ ਇਤਰਾਜ਼ ਉਠਾਉਣ ਵਾਲਿਆਂ ‘ਤੇ ਹਮਲਾ ਕੀਤਾ ਗਿਆ।
ਇਸ ਘਟਨਾ ਵਿੱਚ ਕਪਤਾਨ ਸਿੰਘ, ਰਘਬੀਰ ਸਿੰਘ ਅਤੇ ਮਹਿੰਦਰ ਸਿੰਘ ਜਖ਼ਮੀ ਹੋਏ ਕਪਤਾਨ ਸਿੰਘ ਅਤੇ ਰਘਬੀਰ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ।
ਸੰਗਤ ਦੇ ਮੈਂਬਰਾਂ, ਪੁਰਾਣੀਆਂ ਕਮੇਟੀਆਂ ਦੇ ਸੇਵਾਦਾਰਾਂ ਅਤੇ ਸ਼ੁਭਚਿੰਤਕਾਂ ਨੇ ਇਸ ਘਟਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਮਰਿਆਦਾ ਦੀ ਖੁੱਲ੍ਹੀ ਉਲੰਘਣਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ 60 ਸਾਲਾ ਤੋਂ ਵੱਧ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਗੁਰੂ ਘਰ ਦੇ ਅੰਦਰ ਹੀ ਤਾਨਾਸ਼ਾਹ ਵਲੋਂ ਧੱਕੇਸ਼ਾਹੀ ਅਤੇ ਕੁੱਟਮਾਰ ਵਾਪਰੀ ਹੈ।
ਸੰਗਤ ਨੇ ਗੈਰ-ਵਿਧਾਨਕ ਕਮੇਟੀ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਹੈ ਕਿ ਉਹ ਲੋਕ ਜਿਨ੍ਹਾਂ ਨੇ ਗੁਰੂ ਘਰ ਵਿੱਚ ਹੁੱਲੜਬਾਜ਼ੀ ਕਰਵਾਈ, ਸਿੱਖੀ ਦੇ ਨਾਮ ਨੂੰ ਦਾਗ਼ਦਾਰ ਕੀਤਾ ਹੈ ਅਤੇ ਗੁਰੂ ਘਰ ਦੀ ਸ਼ਾਂਤੀ ਨੂੰ ਭੰਗ ਕੀਤਾ ਹੈ। ਅਜਿਹੇ ਵਿਅਕਤੀਆਂ ਦੀ ਗੁਰੂ ਘਰ ਵਿੱਚ ਕੋਈ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ।

ਸਾਰੇ ਸਿੱਖ ਜਗਤ ਅੱਗੇ ਬੇਨਤੀ ਕੀਤੀ ਗਈ ਹੈ ਕਿ ਅਜਿਹੀਆਂ ਗੈਰ-ਵਿਧਾਨਕ ਕਮੇਟੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੰਗਤ ਦੇ ਵਿਚਕਾਰੋਂ ਬੇਨਕਾਬ ਕਰਕੇ ਸਖ਼ਤ ਵਿਰੋਧ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਗੁਰੂ ਘਰ ਦੀ
ਪਵਿੱਤਰਤਾ ਨਾਲ ਖਿਲਵਾੜ ਨਾ ਕਰ ਸਕੇ।
ਅਸੀਂ ਹੇਠ ਲਿਖੇ ਇਸ ਗੈਰ ਵਿਧਾਨਿਕ ਕਮੇਟੀ ਅਤੇ ਇਹਨਾਂ ਦੇ ਸਲਾਹਕਾਰ ਲੋਕਲ ਧਾਰਮਿਕ ਆਗੂਆਂ ਦੀ ਸਖਤ ਨਿੰਦਾ ਅਤੇ ਵਿਰੋਧ ਕਰਦੇ ਹਾਂ
ਗੁਰਦੀਪ ਸਿੰਘ ਘੁੜਕਾ, ਗੁਰਦਿਆਲ ਸਿੰਘ ਧਾਲੀਵਾਲ ਪ੍ਰਦੀਪ ਸਿੰਘ ਬਾਸੀ, ਸਰਬਜੀਤ ਸਿੰਘ ਸੱਬਾ, ਸਰਬਜੀਤ ਸਿੰਘ ਗਿੱਲ, ਦਵਿੰਦਰ ਸਿੰਘ ਢੇਸੀ, ਸੁਰਜੀਤ ਸਿੰਘ ਬਾਹੀਆ, ਅਮਰੀਕ ਸਿੰਘ ਦੇਵਗਨ, ਜੀਤ ਸਿੰਘ ਅਠਵਾਲ, ਜਰਨੈਲ ਸਿੰਘ, ਕੁਲਦੀਪ ਸਿੰਘ ਬੈਂਸ, ਇਕਬਾਲ ਕੌਰ ਲੱਲੀ, ਗੁਰਦੇਵ ਕੌਰ, ਸੋਹਣ ਸਿੰਘ, ਮਹਿੰਦਰ ਸਿੰਘ, ਸਲਿੰਦਰ ਸਿੰਘ ਮਾਨ, ਗੁਰਜੀਤ ਸਿੰਘ ਜੌਹਲ, ਮਲਿਹਾਰ ਸਿੰਘ ਬਾਦ, ਸੁਖਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਕਾਲੀ ਰਾਏ, ਗੁਰਮੁਖ ਸਿੰਘ ਸੰਧਰ, ਹਰਭਜਨ ਸਿੰਘ ਪਤਾਰਾ, ਨਰਿੰਦਰ ਸਿੰਘ, ਕਿਰਨਦੀਪ, ਕੋਰ, ਸਤਬੀਰ ਸਿੰਘ, ਸੱਜਵੰਤ ਸਿੰਘ ਸੰਧੂ, ਸੁਖਵੰਤ ਸਿੰਘ, ਅੰਮ੍ਰਿਤ ਪਾਲ ਸਿੰਘ, ਬਾਜ ਸਿੰਘ, ਮਨਦੀਪ ਕੌਰ, ਕੁਲਦੀਪ ਕੌਰ, ਨਿਰਜਨ ਨਰਿੰਦਰਜੀਤ ਸਿੰਘ ਖਾਲਸਾ ਮਨਜਿੰਦਰ ਸਿੰਘ,, ਬਲਰਾਜ ਸਿੰਘ, ਮਨਜਿੰਦਰ ਸਿੰਘ ਚੀਮਾ ਕਰਮਜੀਤ ਸਿੰਘ, ਮਨਜੋਧ ਸਿੰਘ, ਕੰਵਰ ਸਿੰਘ, ਜਗਦੀਸ਼ ਸਿੰਘ, ਸੁਰਜੀਤ ਕੌਰ ਅਤੇ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਮੈਂਬਰ ਅਤੇ ਸ਼ੁਭ ਚਿੰਤਕ