Will Nepal learn from the devastating floods of August 26? It will implement an Early Warning System
26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਸਬਕ ਲਏਗਾ ਨੇਪਾਲ ! ਲਾਗੂ ਕਰੇਗਾ Early Warning System
Kathmandi, (ਆਵਾਜ਼ਿ ਕੌਮ ਬਿਊਰੋ)-ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸ਼ਨੀਵਾਰ ਨੂੰ ਦੇਸ਼ ਦੇ ਸੰਵਿਧਾਨ ਦਿਵਸ ਮੌਕੇ ਕਾਠਮਾਂਡੂ ਦੇ ਟੁੰਡੀਖੇਲ ਮੈਦਾਨ ‘ਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਨੇਪਾਲ ‘ਚ ਕੁਦਰਤੀ ਆਫ਼ਤਾਂ ਤੋਂ ਬਚਾਅ ਲਈ Early Warning System ਨੂੰ ਸਭ ਤੋਂ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ ਜਾਵੇਗਾ। 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਭੋਟੇਕੋਸ਼ੀ ਨਦੀ ‘ਚ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਨੇਪਾਲ ਦੇ ਕਈ ਸ਼ਹਿਰਾਂ ਅਤੇ ਪਿੰਡਾਂ ‘ਚ ਭਾਰੀ ਤਬਾਹੀ ਮਚਾਈ ਸੀ। ਸ਼ੁੱਕਰਵਾਰ ਤੱਕ ਇਸ ਆਫ਼ਤ ਵਿੱਚ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 6,000 ਤੋਂ ਵੱਧ ਲੋਕ ਲਾਪਤਾ ਸਨ। ਮਾਹਿਰਾਂ ਅਨੁਸਾਰ ਜੇਕਰ ਨੇਪਾਲ ਕੋਲ ਵਾਰਨਿੰਗ ਸਿਸਟਮ ਮੌਜੂਦ ਹੁੰਦਾ ਤਾਂ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਪ੍ਰਧਾਨ ਮੰਤਰੀ ਸ਼ਾਹ ਨੇ ਇਸ ਨੁਕਸਾਨ ਨੂੰ ਕਦੇ ਨਾ ਪੂਰਾ ਹੋਣ ਵਾਲਾ ਦੱਸਿਆ ਅਤੇ ਮਦਦ ਕਰਨ ਵਾਲੇ ਸਾਰੇ ਮਿੱਤਰ ਦੇਸ਼ਾਂ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਨਿੱਜੀ ਖੇਤਰ ਦਾ ਧੰਨਵਾਦ ਕੀਤਾ। ਨੇਪਾਲ ਦੀ ਆਰਥਿਕਤਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਡਿਜੀਟਲ ਟੈਕਨਾਲੋਜੀ ਅਤੇ ਸਾਈਬਰ ਸੁਰੱਖਿਆ ਨੂੰ ਉਤਸ਼ਾਹਿਤ ਕਰਕੇ ਦੇਸ਼ ਨੂੰ ਗਿਆਨ-ਆਧਾਰਿਤ ਆਰਥਿਕਤਾ ਬਣਾਉਣ ਵੱਲ ਕੰਮ ਕਰੇਗੀ।

