“Women’s Reservation Bill Already Passed in 2023: Rahul Gandhi”
“ਮਹਿਲਾ ਰਾਖਵਾਂਕਰਨ ਬਿੱਲ 2023 ‘ਚ ਹੀ ਪਾਸ ਹੋ ਚੁੱਕਿਆ: ਰਾਹੁਲ ਗਾਂਧੀ”

17 ਅਪ੍ਰੈਲ 2026 ਚੰਡੀਗੜ੍ਹ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਉੱਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ 2023 ਵਿਚ ਹੀ ਪਾਸ ਹੋ ਚੁੱਕਿਆ ਹੈ। ਰਾਹੁਲ ਗਾਂਧੀ ਨੇ ਇਸ ਬਿੱਲ ਨੂੰ ਔਰਤਾਂ ਦਾ ਸਸ਼ਕਤੀਕਰਨ ਨਾ ਕਰਨ ਵਾਲਾ ਦੱਸਿਆ ਤੇ ਇਸ ਨੂੰ SC, ST ਤੇ OBC ਵਰਗਾਂ ਖਿਲਾਫ਼ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਬਿੱਲ ਨਾਲ ਔਰਤਾਂ ਦਾ ਅਸਲ ਸਸ਼ਕਤੀਕਰਨ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਦੇਸ਼ ਦਾ ਚੋਣ ਨਕਸ਼ਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਲਿਤਾਂ ਤੇ OBC ਵਰਗਾਂ ਨਾਲ ਕਾਫ਼ੀ ਬੇਇਨਸਾਫ਼ੀ ਹੋ ਰਹੀ ਹੈ। ਰਾਹੁਲ ਗਾਂਧੀ ਨੇ ਇਸ ਬਿੱਲ ਨੂੰ ਇੱਕ ਰਾਜਨੀਤਿਕ ਚਾਲ ਦੱਸਿਆ ਤੇ ਕਿਹਾ ਕਿ ਇਸ ਨਾਲ ਔਰਤਾਂ ਨੂੰ ਫਾਇਦਾ ਨਹੀਂ ਹੋਵੇਗਾ।
ਉਨ੍ਹਾਂ ਅਪੀਲ ਵੀ ਕੀਤੀ ਕਿ ਇਸ ਬਿੱਲ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤੇ ਔਰਤਾਂ, ਦਲਿਤਾਂ ਤੇ OBC ਵਰਗਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ। ਇਸ ਬਿਆਨ ਤੋਂ ਬਾਅਦ ਰਾਜਨੀਤਕ ਗਲਿਆਰਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।
