Young man from Punjab makes his mark in Canada; Harjot Singh Virk becomes an Air Force officer
ਪੰਜਾਬ ਦੇ ਮੁੰਡੇ ਨੇ ਕੈਨੇਡਾ ’ਚ ਗੱਡੇ ਝੰਡੇ, ਹਰਜੋਤ ਸਿੰਘ ਵਿਰਕ ਬਣਿਆ ਏਅਰ ਫੋਰਸ ਦਾ ਅਫ਼ਸਰ
ਜਗਰਾਓਂ (ਆਵਾਜ਼ਿ ਕੌਮ ਬਿਊਰੋ)-ਹਲਕਾ ਜਗਰਾਓਂ ਦੇ ਪਿੰਡ ਡਾਂਗੀਆਂ ਦੇ ਨੌਜਵਾਨ ਹਰਜੋਤ ਸਿੰਘ ਵਿਰਕ ਨੇ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਬਲਬੂਤੇ ਕੈਨੇਡਾ ਏਅਰ ਫੋਰਸ ਵਿਚ ਅਫ਼ਸਰ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਦੱਸ ਦੇਈਏ ਕਿ ਹਰਜੋਤ ਸਿੰਘ ਦੀ ਇਸ ਪ੍ਰਾਪਤੀ ਨਾਲ ਜਿਥੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪਿੰਡ ਡਾਂਗੀਆਂ ਤੇ ਸਮੁੱਚੇ ਇਲਾਕੇ ਵਿਚ ਵੀ ਇਸ ਕਾਮਯਾਬੀ ਨੂੰ ਮਾਣ ਨਾਲ ਦੇਖਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਹਰਜੋਤ ਸਿੰਘ ਦੀ ਇਹ ਉਪਲਬਧੀ ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀਆਂ ਪਿਛਲੀਆਂ ਪੀੜ੍ਹੀਆਂ ਦਾ ਫ਼ੌਜ ਨਾਲ ਡੂੰਘਾ ਨਾਤਾ ਰਿਹਾ ਹੈ। ਉਨ੍ਹਾਂ ਦੇ ਪਿਤਾ ਅਤੇ ਦੋਵੇਂ ਤਾਇਆ ਭਾਰਤੀ ਫ਼ੌਜ ਵਿਚ ਸੇਵਾ ਨਿਭਾਅ ਚੁੱਕੇ ਹਨ। ਇਸ ਤਰ੍ਹਾਂ ਫ਼ੌਜੀ ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨਾਲ ਜੁੜੀ ਪਰਿਵਾਰਕ ਵਿਰਾਸਤ ਨੂੰ ਹਰਜੋਤ ਸਿੰਘ ਨੇ ਕੈਨੇਡਾ ਵਿਚ ਅੱਗੇ ਵਧਾਉਂਦਿਆਂ ਏਅਰ ਫੋਰਸ ਵਿਚ ਅਫ਼ਸਰ ਵਜੋਂ ਆਪਣੀ ਪਛਾਣ ਬਣਾਈ ਹੈ।

