YouTuber Money Shoker sent to jail! Will spend 14 days behind bars
ਯੂਟਿਊਬਰ ਮਨੀ ਸ਼ੋਕਰ ਨੂੰ ਭੇਜਿਆ ਗਿਆ ਜੇਲ੍ਹ ! ਸਲਾਖਾਂ ਪਿੱਛੇ ਕੱਟੇਗਾ 14 ਦਿਨ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਮਾਣਯੋਗ ਡਿਊਟੀ ਮੈਜਿਸਟ੍ਰੇਟ ਮਿਸ ਮਨਮੋਹਨਪ੍ਰੀਤ ਕੌਰ ਦੀ ਅਦਾਲਤ ਵਿਚ ਯੂ-ਟਿਊਬਰ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਅੱਟਾ ਫਿਲੌਰ ਅਤੇ ਦਿਲਪ੍ਰੀਤ ਪੁੱਤਰ ਗੁਰਨੇਕ ਸਿੰਘ ਵਾਸੀ ਪਿੰਡ ਧਰਮ ਸਿੰਘ ਵਾਲਾ ਜ਼ਿਲਾ ਮੋਗਾ ਨੂੰ ਆਰਮਜ਼ ਐਕਟ ਦੇ ਮਾਮਲੇ ’ਚ 6 ਦਿਨ ਦਾ ਰਿਮਾਂਡ ਖਤਮ ਹੋਣ ’ਤੇ ਮੁੜ ਅਦਾਲਤ ’ਚ ਭਾਰੀ ਪੁਲਸ ਪਾਰਟੀ ਸਮੇਤ ਪੇਸ਼ ਕੀਤਾ ਗਿਆ। ਜਿੱਥੇ ਥਾਣਾ ਸਦਰ ਦੀ ਪੁਲਸ ਨੇ ਸਰਕਾਰੀ ਵਕੀਲ ਦੇ ਰਾਹੀਂ 5 ਦਿਨ ਦਾ ਅਦਾਲਤ ਤੋਂ ਹੋਰ ਰਿਮਾਂਡ ਮੰਗਿਆ ਸੀ, ਜਿੱਥੇ ਦੋਸ਼ੀਆਂ ਦੇ ਵਕੀਲ ਨਵਤੇਜ ਸਿੰਘ ਮਿਨਹਾਸ ਨੇ ਅਦਾਲਤ ਦੇ ਸਾਹਮਣੇ ਬਹਿਸ ਕੀਤੀ, ਜਿਸ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਮਨੀ ਸ਼ੋਕਰ ਦੇ ਰਿਮਾਂਡ ਤੋਂ ਇਨਕਾਰ ਕਰਦੇ ਹੋਏ ਦੋਵਾਂ ਦਾ 14 ਦਿਨਾਂ ਲਈ ਜੂਡੀਸ਼ੀਅਲ ਰਿਮਾਂਡ ਦੇ ਕੇ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ।

