ਦੇਸ਼ ‘ਚ 10 ਮਿੰਟਾਂ ‘ਚ ਡਿਲੀਵਰੀ ਹੋਈ ਬੰਦ – ਕੇਂਦਰ ਸਰਕਾਰ ਦਾ ਵੱਡਾ ਫੈਸਲਾ

13 ਜਨਵਰੀ 2026, ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਆਨਲਾਈਨ ਡਿਲੀਵਰੀ ਕੰਪਨੀਆਂ ‘ਤੇ ਲੱਗੀ 10 ਮਿੰਟ ਸਮਾਂ ਹੱਦ ਨੂੰ ਖਤਮ ਕਰ ਦਿੱਤਾ ਹੈ। ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਡਿਲੀਵਰੀ ਰਾਈਡਰਾਂ (ਗਿੱਗ ਵਰਕਰਜ਼) ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ 10 ਮਿੰਟਾਂ ਵਿੱਚ ਡਿਲੀਵਰੀ ਦੀ ਰੇਸ ਨੇ ਰਾਈਡਰਾਂ ਨੂੰ ਬੇਲੋੜੀ ਰਿਸਕ ਲੈਣ ਲਈ ਮਜਬੂਰ ਕੀਤਾ ਸੀ ਜਿਸ ਕਾਰਨ ਅਕਸਰ ਹਾਦਸੇ ਵਾਪਰ ਰਹੇ ਸਨ। ਹੁਣ ਡਿਲੀਵਰੀ ਕੰਪਨੀਆਂ ਨੂੰ ਰਾਈਡਰਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਪਵੇਗੀ ਅਤੇ ਉਨ੍ਹਾਂ ਨੂੰ ਬੇਜ਼ੁਰੂਰੀ ਵਾਲੀ ਰੇਸ ਤੋਂ ਰੋਕਿਆ ਜਾਵੇਗਾ। ਇਸ ਫੈਸਲੇ ਨਾਲ ਰਾਈਡਰਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਪ੍ਰੈਕਟਿਸ ਰੁਕੇਗੀ।
ਇਹ ਫੈਸਲਾ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ ਅਤੇ ਲੋਕ ਇਸ ਨੂੰ ਰਾਈਡਰਾਂ ਲਈ ਰਾਹਤ ਵਜੋਂ ਵੇਖ ਰਹੇ ਹਨ। ਕੁਝ ਲੋਕਾਂ ਨੇ ਇਸ ਨੂੰ ਡਿਲੀਵਰੀ ਸਮਾਂ ਵਧਣ ਕਾਰਨ ਥੋੜੀ ਅਸੁਵਿਧਾ ਵੀ ਦੱਸੀ ਹੈ ਪਰ ਜ਼ਿਆਦਾਤਰ ਇਸ ਨੂੰ ਚੰਗਾ ਕਦਮ ਮੰਨ ਰਹੇ ਹਨ।

