1,000 fake marriages for green cards! Largest fake marriage racket busted
ਗ੍ਰੀਨ ਕਾਰਡ ਲਈ ਕਰਾ’ਤੇ 1,000 ਫਰਜ਼ੀ ਵਿਆਹ ! ਸਭ ਤੋਂ ਵੱਡੇ ਨਕਲੀ ਵਿਆਹ ਰੈਕੇਟ ਦਾ ਪਰਦਾਫਾਸ਼
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿੱਚ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਜਾਅਲੀ ਵਿਆਹ ਕਰਾਉਣ ਵਾਲੇ ਸਭ ਤੋਂ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਅਮਰੀਕੀ ਅਧਿਕਾਰੀਆਂ ਨੇ ਨਿਊਯਾਰਕ ਤੋਂ ਸੰਚਾਲਿਤ ਇੱਕ ਨੈੱਟਵਰਕ ਵਿੱਚ ਕਥਿਤ ਤੌਰ ‘ਤੇ ਸ਼ਾਮਲ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਗਿਰੋਹ ਨੇ 2016 ਤੋਂ ਜੁਲਾਈ 2026 ਤੱਕ ਇੱਕ ਦਹਾਕੇ ਦੌਰਾਨ 1,000 ਤੋਂ ਵੱਧ ਜਾਅਲੀ ਵਿਆਹ ਕਰਵਾਏ। ਇਨ੍ਹਾਂ ਨੇ ਮੁੱਖ ਤੌਰ ‘ਤੇ ਚੀਨੀ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਅਤੇ ਬਾਅਦ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਵਿਦੇਸ਼ੀ ਗਾਹਕਾਂ ਤੋਂ ਗ੍ਰੀਨ ਕਾਰਡ ਲਈ 100,000 ਡਾਲਰ (ਲਗਭਗ 95 ਲੱਖ ਰੁਪਏ) ਤੱਕ ਦਾ ਖਰਚਾ ਲਿਆ ਗਿਆ, ਜਦੋਂ ਕਿ ਅਮਰੀਕੀ ਨਾਗਰਿਕਾਂ ਨੂੰ ਜਾਅਲੀ ਵਿਆਹ ਲਈ ਕਮਿਸ਼ਨ ਵਜੋਂ ਲਗਭਗ 28 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ। ਅਮਰੀਕੀ ਨਾਗਰਿਕ ਤਲਾਸ਼ ਕਰਨ ਵਾਲੇ ਏਜੰਟ ਨੂੰ 4.7 ਲੱਖ ਰੁਪਏ ਦਿੱਤੇ ਜਾਂਦੇ ਸਨ। ਇਹ ਨੈੱਟਵਰਕ ਸਿਰਫ਼ ਨਿਊਯਾਰਕ ਤੱਕ ਹੀ ਸੀਮਤ ਨਹੀਂ ਸੀ। ਇਸ ਦੀਆਂ ਗਤੀਵਿਧੀਆਂ ਕਨੈਕਟੀਕਟ, ਮੈਸੇਚਿਉਸੇਟਸ, ਪੈਨਸਿਲਵੇਨੀਆ, ਕੈਂਟਕੀ, ਟੈਨੇਸੀ, ਜਾਰਜੀਆ ਅਤੇ ਫਲੋਰੀਡਾ ਤੱਕ ਫੈਲੀਆਂ ਹੋਈਆਂ ਸਨ। ਸੰਯੁਕਤ ਰਾਜ ਤੋਂ ਬਾਹਰ ਚੀਨ ਅਤੇ ਵੈਨੂਆਟੂ ਵਿੱਚ ਵੀ ਨਕਲੀ ਵਿਆਹ ਕਰਵਾਏ ਗਏ ਸਨ। ਅਟਾਰਨੀ ਜਨਰਲ ਟੌਡ ਬਲੈਂਚ ਨੇ ਇਸਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਵਿਆਹ ਧੋਖਾਧੜੀਆਂ ਵਿੱਚੋਂ ਇੱਕ ਦੱਸਿਆ ਹੈ। ਜਾਂਚ ਏਜੰਸੀਆਂ ਨੈੱਟਵਰਕ ਅਤੇ ਪਿਛਲੇ ਜਾਅਲੀ ਵਿਆਹਾਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਜਾਂਚ ਕਰ ਰਹੀਆਂ ਹਨ। ਦੋਸ਼ੀ ਠਹਿਰਾਏ ਜਾਣ ‘ਤੇ ਦੋਸ਼ੀ ਨੂੰ ਪੰਜ ਤੋਂ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਧਿਕਾਰੀਆਂ ਦੇ ਅਨੁਸਾਰ ਇਸ ਨੈੱਟਵਰਕ ਵਿੱਚ ਵਿਦੇਸ਼ੀ ਗਾਹਕਾਂ ਅਤੇ ਅਮਰੀਕੀ ਨਾਗਰਿਕਾਂ ਦੀ ਭਰਤੀ ਕਰਨ ਵਾਲੇ ਏਜੰਟ, ਸਹਾਇਕ, ਵਕੀਲ, ਟੈਕਸ ਤਿਆਰ ਕਰਨ ਵਾਲੇ ਅਤੇ ਇੱਥੋਂ ਤੱਕ ਕਿ ਨਕਲੀ ਵਿਆਹ ਕਰਾਉਣ ਵਾਲੇ ਅਧਿਕਾਰੀ ਵੀ ਸ਼ਾਮਲ ਸਨ। ਬਹੁਤ ਸਾਰੇ ਜੋੜੇ ਵਿਆਹ ਦਾ ਲਾਇਸੈਂਸ ਪ੍ਰਾਪਤ ਕਰਨ ਤੋਂ ਠੀਕ ਪਹਿਲਾਂ ਪਹਿਲੀ ਵਾਰ ਮਿਲਦੇ ਸਨ। ਇਸ ਮਗਰੋਂ ਨਕਲੀ ਵਿਆਹ ਸਮਾਰੋਹ ਅਤੇ ਫਿਰ ਇਕੱਠੇ ਰਹਿਣ ਦਾ ਦਿਖਾਵਾ ਕਰਨ ਲਈ ਫੋਟੋਆਂ ਬਣਾਈਆਂ ਜਾਂਦੀਆਂ ਸਨ। ਬਾਅਦ ਵਿੱਚ,ਜੁਆਇੰਟ ਬੈਂਕ/ਯੂਟੀਲਿਟੀ ਅਕਾਊਂਟ, ਜੁਆਇੰਟ ਟੈਕਸ ਰਿਟਰਨ ਅਤੇ ਬੀਮਾ ਪਾਲਿਸੀਆਂ ਵਰਗੇ ਦਸਤਾਵੇਜ਼ ਤਿਆਰ ਕਰ ਕੇ ਰਿਸ਼ਤਾ ਅਸਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਜੋੜਿਆਂ ਨੂੰ ਇਮੀਗ੍ਰੇਸ਼ਨ ਇੰਟਰਵਿਊ ਦੌਰਾਨ ਝੂਠੇ ਜਵਾਬ ਦੇਣ ਲਈ ਸਿਖਲਾਈ ਦਿੱਤੀ ਜਾਂਦੀ ਸੀ।

