140 terrorists killed in Mastung, Balochistan so far
ਬਲੋਚਿਸਤਾਨ ਦੇ ਮਸਤੁੰਗ ’ਚ ਹੁਣ ਤੱਕ 140 ਅੱਤਵਾਦੀ ਢੇਰ
ਕਰਾਚੀ (ਆਵਾਜ਼ਿ ਕੌਮ ਬਿਊਰੋ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਇਕ ਦੂਰ-ਦੁਰਾਡੇ ਦਾ ਇਲਾਕਾ ਸੁਰੱਖਿਆ ਫੋਰਸਾਂ ਵੱਲੋਂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਖ਼ਿਲਾਫ਼ ਮੁਹਿੰਮ ਦਾ ਮੁੱਖ ਕੇਂਦਰ ਬਣ ਗਿਆ ਹੈ। ਸੋਮਵਾਰ ਨੂੰ ਸੁਰੱਖਿਆ ਫੋਰਸਾਂ ਨੇ ਤਿੰਨ ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਅੰਕੜਿਆਂ, ਸੁਰੱਖਿਆ ਸੂਤਰਾਂ ਦੀ ਪੁਸ਼ਟੀ ਅਤੇ ਸਰਕਾਰੀ ਮੀਡੀਆ ਅਨੁਸਾਰ 6 ਜੁਲਾਈ ਤੋਂ ਹੁਣ ਤੱਕ ਮਸਤੁੰਗ ਜ਼ਿਲੇ ਵਿਚ ਵੱਖ-ਵੱਖ ਮੁਹਿੰਮਾਂ ਦੌਰਾਨ ਲੱਗਭਗ 140 ਅੱਤਵਾਦੀ ਮਾਰੇ ਜਾ ਚੁੱਕੇ ਹਨ।

