5 children drowned in a pond during idol immersion in Fatehpur; 3 died
ਫਤਿਹਪੁਰ ਵਿੱਚ ਮੂਰਤੀ ਵਿਸਰਜਨ ਦੌਰਾਨ ਤਲਾਅ ‘ਚ ਡੁੱਬੇ 5 ਬੱਚੇ, 3 ਦੀ ਮੌਤ
ਫਤਿਹਪੁਰ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਖਾਗਾ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਸਵੇਰੇ ਮੂਰਤੀ ਵਿਸਰਜਨ ਦੌਰਾਨ 5 ਬੱਚੇ ਤਲਾਅ ਵਿੱਚ ਡੁੱਬ ਗਏ। ਇਸ ਹਾਦਸੇ ਕਾਰਨ ਪੰਜ ਵਿਚੋਂ 3 ਬੱਚਿਆਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਅਭਿਮਨਿਊ ਮੰਗਲਿਕ ਨੇ ਦੱਸਿਆ ਕਿ ਖਾਗਾ ਕੋਤਵਾਲੀ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਂਦੇ ਬੈਜੂਪੁਰ ਮਾਜਰਾ ਦੇ ਕਟੋਘਨ ਪਿੰਡ ਵਿੱਚ ਮੂਰਤੀ ਵਿਸਰਜਨ ਸਮਾਰੋਹ ਚੱਲ ਰਿਹਾ ਸੀ। ਵਿਸਰਜਨ ਦੌਰਾਨ ਕੁਝ ਨੌਜਵਾਨ ਤਲਾਅ ਕੋਲ ਪਹੁੰਚੇ ਅਤੇ ਪਾਣੀ ਵਿੱਚ ਛਾਲ ਮਾਰ ਦਿੱਤੀ। ਅਚਾਨਕ, ਉਹ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗੇ। ਬੱਚਿਆਂ ਨੂੰ ਡੁੱਬਦੇ ਦੇਖ ਕੇ ਉੱਥੇ ਮੌਜੂਦ ਪਿੰਡ ਵਾਸੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਵਾਸੀਆਂ ਦੀ ਤੁਰੰਤ ਕੋਸ਼ਿਸ਼ ਨਾਲ ਪੰਜਾਂ ਕਿਸ਼ੋਰਾਂ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਸਟੇਸ਼ਨ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਸਾਰਿਆਂ ਨੂੰ ਨੇੜਲੇ ਹਰਦੋ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਡਾਕਟਰਾਂ ਨੇ ਆਦਿੱਤਿਆ, ਸਾਜਨ ਅਤੇ ਅਭਿਮਨਿਊ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਿੰਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। 2 ਹੋਰ ਬੱਚੇ, ਜੋ ਗੰਭੀਰ ਹਾਲਤ ਵਿੱਚ ਸਨ, ਨੂੰ ਇਲਾਜ ਤੋਂ ਬਾਅਦ ਵਾਪਸ ਘਰ ਭੇਜ ਦਿੱਤਾ ਗਿਆ। ਇੱਕੋ ਪਿੰਡ ਦੇ ਤਿੰਨ ਕਿਸ਼ੋਰਾਂ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ। ਲੋਕਾਂ ਦੇ ਘਰਾਂ ਦੇ ਚੁੱਲ੍ਹੇ ਅੱਜ ਵੀ ਜਲਾਏ ਨਹੀਂ ਗਏ।

