5 petrol bombs thrown at banquet hall in Birmingham, guests narrowly escape
ਬਰਮਿੰਘਮ ‘ਚ ਬੈਂਕੁਏਟ ਹਾਲ ’ਤੇ ਸੁੱਟੇ 5 ਪੈਟਰੋਲ ਬੰਬ, ਵਾਲ-ਵਾਲ ਬਚੇ ਮਹਿਮਾਨ
ਬਰਮਿੰਘਮ (ਆਵਾਜ਼ਿ ਕੌਮ ਬਿਊਰੋ)-ਬਰਮਿੰਘਮ ਦੇ ਸਪਾਰਕਬਰੁਕ ਇਲਾਕੇ ਵਿਚ ਰਾਇਲ ਵੈਡਿੰਗ ਵੈਨਿਊ ਦੇ ਬਾਹਰ ਕਾਲੇ ਕੱਪੜਿਆਂ ਵਿਚ ਆਏ ਤਿੰਨ ਹਮਲਾਵਰਾਂ ਨੇ ਪੰਜ ਪੈਟਰੋਲ ਬੰਬ ਸੁੱਟੇ। ਇਸ ਹਮਲੇ ਵਿਚ ਇੱਕ ਲੈਂਬੋਰਗਿਨੀ ਅਤੇ ਇਕ ਮੈਕਲਾਰੇਨ ਸੁਪਰ ਕਾਰ ਨੂੰ ਅੱਗ ਲੱਗ ਗਈ। ਕਈ ਮਹਿਮਾਨ ਵਾਲ-ਵਾਲ ਬਚੇ। ਇਹ ਹਮਲਾ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਰਾਇਲ ਸ਼ਾਲੀਮਾਰ ਬੈਂਕੁਏਟ ਹਾਲ ਵਿਚ ਹੋਇਆ। ਹਮਲੇ ਤੋਂ ਬਾਅਦ ਤਿੰਨੋਂ ਨਕਾਬਪੋਸ਼ ਹਮਲਾਵਰ ਇਕ ਚਿੱਟੇ ਰੰਗ ਦੀ ਫੋਕਸਵੈਗਨ ਗੋਲਫ ਕਾਰ ਵਿਚ ਫਰਾਰ ਹੋ ਗਏ। ਵੈਸਟ ਮਿਡਲੈਂਡਜ਼ ਪੁਲਸ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਵਿਚ ਜੁਟੀ ਹੋਈ ਹੈ। ਹਮਲੇ ਵਿਚ ਕਿਸੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

