7 explosions in 20 minutes! Dubai shakes badly amid war tensions
20 ਮਿੰਟਾਂ ‘ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ ਬੁਰੀ ਤਰ੍ਹਾਂ ਕੰਬ ਗਿਆ ਦੁਬਈ
Dubai, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਅਮਰੀਕਾ-ਇਰਾਨ ਵਿਚਾਲੇ ਹਮਲੇ ਜਦੋਂ ਹੁਣ ਕੁੱਝ ਹੱਦ ਤੱਕ ਸ਼ਾਂਤ ਹਨ, ਤਾਂ ਇਸੇ ਦੌਰਾਨ ਦੁਬਈ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿਰਫ਼ 20 ਮਿੰਟਾਂ ‘ਚ ਹੋਏ 7 ਧਮਾਕਿਆਂ ਕਾਰਨ ਪੂਰਾ ਇਲਾਕਾ ਬੁਰੀ ਤਰ੍ਹਾਂ ਕੰਬ ਗਿਆ। ਇਨ੍ਹਾਂ ਧਮਾਕਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੁਬਈ ਦੇ ਜਬਲ ਅਲੀ ‘ਚ ਪੈਂਦੇ ਇੰਡਸਟਰੀਅਲ ਇਲਾਕੇ ਤੋਂ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ ‘ਚ ਧੂੰਏਂ ਦੇ ਗੁਬਾਰ ਅਤੇ ਧਮਾਕਿਆਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ, ਜਿਸ ਨੂੰ ਦੇਖ ਕੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਮਲੇ ਮਿਡਲ ਈਸਟ ਤਣਾਅ ਕਾਰਨ ਇਰਾਨ ਵੱਲੋਂ ਕੀਤੇ ਗਏ ਹੋ ਸਕਦੇ ਹਨ। ਹਾਲਾਂਕਿ ਦੁਬਈ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਨ੍ਹਾਂ ਧਮਾਕਿਆਂ ਦੇ ਅਸਲ ਕਾਰਨ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਇਰਾਨ ਵੱਲੋਂ ਕੀਤਾ ਗਿਆ ਕੋਈ ਹਮਲਾ ਸੀ ਜਾਂ ਹਾਦਸਾ ? ਫਿਲਹਾਲ ਇਲਾਕੇ ‘ਚ ਹਾਹਾਕਾਰ ਮਚੀ ਹੋਈ ਹੈ। ਫਿਲਹਾਲ ਧਮਾਕਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ, ਪਰ ਅਸਮਾਨ ‘ਚ ਛਾਏ ਧੂੰਏਂ ਦੇ ਗੁਬਾਰ ਕਾਰਨ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

