‘An attack on Pakistan means an attack on us..!’ After Saudi Arabia, this country also signed a defense agreement
‘ਪਾਕਿਸਤਾਨ ‘ਤੇ ਹਮਲਾ ਮਤਲਬ ਸਾਡੇ ‘ਤੇ ਹਮਲਾ..!’ ਸਾਊਦੀ ਮਗਰੋਂ ਇਸ ਦੇਸ਼ ਨੇ ਵੀ ਰੱਖਿਆ ਸਮਝੌਤੇ ‘ਤੇ ਕੀਤੇ Sign
Krachi, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਅਮਰੀਕਾ-ਇਰਾਨ ਵਿਚਾਲੇ ਵਧਦੇ ਤਣਾਅ ਅਤੇ ਹਮਲਿਆਂ ਵਿਚਕਾਰ ਪਾਕਿਸਤਾਨ ਨੇ ਸਾਊਦੀ ਅਰਬ ਅਤੇ ਕੁਵੈਤ ਨਾਲ ਇੱਕ ਮਹੱਤਵਪੂਰਨ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਕਦਮ ਨਾਲ ਮਿਡਲ ਈਸਟ ‘ਚ ਪਾਕਿਸਤਾਨ ਦੀ ਫੌਜੀ ਭੂਮਿਕਾ ਨੂੰ ਨਵਾਂ ਮੋੜ ਮਿਲਿਆ ਹੈ। ਰਿਪੋਰਟਾਂ ਅਨੁਸਾਰ, ਇਸ ਸਮਝੌਤੇ ਦੇ ਤਹਿਤ ਪਾਕਿਸਤਾਨ ਨੇ ਖਾੜੀ ਦੇਸ਼ਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਬਣਾਏ ਰੱਖਣ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਇਨ੍ਹਾਂ ਦੇਸ਼ਾਂ ‘ਚੋ ਕਿਸੇ ਵੀ ਦੇਸ਼ ‘ਤੇ ਬਾਹਰੀ ਹਮਲੇ ਦੀ ਸਥਿਤੀ ‘ਚ ਇਹ ਤਿੰਨੋਂ ਦੇਸ਼ ਇਕ ਯੂਨਿਟ ਵਾਂਗ ਕੰਮ ਕਰਨਗੇ ਤੇ ਦੁਸ਼ਮਣ ਦੇ ਹਮਲੇ ਦਾ ਇਕੱਠੇ ਹੋ ਕੇ ਜਵਾਬ ਦੇਣਗੇ। ਇਹ ਰੱਖਿਆ ਸਮਝੌਤਾ ਅਜਿਹੇ ਸਮੇਂ ਆਇਆ ਹੈ ਜਦੋਂ ਇਰਾਨ ਅਤੇ ਇਜ਼ਰਾਈਲ-ਅਮਰੀਕੀ ਗਠਜੋੜ ਵਿਚਾਲੇ ਤਣਾਅ ਸਿਖ਼ਰ ‘ਤੇ ਹੈ। ਇਸ ਦੌਰਾਨ ਖਾੜੀ ਦੇਸ਼ ਆਪਣੀ ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਪਣੇ ਫੌਜੀ ਸਬੰਧਾਂ ਦਾ ਦਾਇਰਾ ਤੇਜ਼ੀ ਨਾਲ ਵਧਾ ਰਹੇ ਹਨ। ਇਸ ਸਮਝੌਤੇ ਤਹਿਤ ਪਾਕਿਸਤਾਨੀ ਫੌਜ ਦੁਆਰਾ ਸਾਊਦੀ ਅਤੇ ਕੁਵੈਤੀ ਫੌਜੀ ਦਲਾਂ ਨੂੰ ਟਰੇਨਿੰਗ ਦੇਣ, ਸੰਯੁਕਤ ਫੌਜੀ ਅਭਿਆਸ ਕਰਨ ਅਤੇ ਰੱਖਿਆ ਤਕਨਾਲੋਜੀ ਦੇ ਆਦਾਨ-ਪ੍ਰਦਾਨ ਵਰਗੀਆਂ ਕਈ ਅਹਿਮ ਸ਼ਰਤਾਂ ਸ਼ਾਮਲ ਹਨ।

