SFJ calls on Kashmiris to target and boycott the Indian Parliament session in Delhi on August 5
ਐਸਐਫਜੇ ਵੱਲੋਂ ਕਸ਼ਮੀਰੀਆਂ ਨੂੰ 5 ਅਗਸਤ ਨੂੰ ਦਿੱਲੀ ਵਿੱਚ ਭਾਰਤੀ ਸੰਸਦ ਦੇ ਸੈਸ਼ਨ ਨੂੰ ਨਿਸ਼ਾਨਾ ਬਣਾ ਬੰਦ ਕਰਨ ਦਾ ਸੱਦਾ *ਭਾਰਤੀ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦੇਣ ਲਈ ਕਥਿਤ “KABZA” ਟੂਲਕਿਟ ਜਾਰੀ ਕਰਨ ਦਾ ਦਾਅਵਾ* “ਕਸ਼ਮੀਰ ਦੀ ਆਜ਼ਾਦੀ ਦਾ ਰਾਹ ਖ਼ਾਲਿਸਤਾਨ ਵਿਚੋਂ ਲੰਘਦਾ ਹੈ” – ਗੁਰਪਤਵੰਤ ਸਿੰਘ ਪੰਨੂ
ਲੰਡਨ/ਵਾਸ਼ਿੰਗਟਨ (ਸਰਬਜੀਤ ਸਿੰਘ ਬਨੂੜ)- ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਨੇ 5 ਅਗਸਤ ਨੂੰ ਭਾਰਤ ਵੱਲੋਂ ਆਰਟਿਕਲ 370 ਹਟਾਏ ਜਾਣ ਦੇ ਸੱਤ ਸਾਲ ਪੂਰੇ ਹੋਣ ਦੇ ਮੌਕੇ ਇੱਕ ਨਵਾਂ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਸੰਸਥਾ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਸ਼ਮੀਰ ਸਬੰਧੀ ਕਈ ਵਿਵਾਦਤ ਦਾਅਵੇ ਕਰਦਿਆਂ ਕਿਹਾ ਕਿ ਸੰਸਥਾ ਨੇ “KABZA” ਨਾਮ ਦੀ ਇੱਕ ਕਥਿਤ ਟੂਲਕਿਟ ਤਿਆਰ ਕੀਤੀ ਹੈ। ਵੀਡੀਓ ਸੰਦੇਸ਼ ਵਿੱਚ ਪੰਨੂ ਨੇ ਕਸ਼ਮੀਰ ਨਾਲ ਜੁੜੇ ਆਪਣੇ ਦਾਅਵਿਆਂ ਨੂੰ ਦੁਹਰਾਉਂਦਿਆਂ ਕਥਿਤ ਤੌਰ ’ਤੇ ਕਿਹਾ ਕਿ ਕਸ਼ਮੀਰ ਵਿੱਚ ਚੱਲ ਰਹੀਆਂ ਕਾਰਵਾਈਆਂ ਨਾਲ ਉਨ੍ਹਾਂ ਦੇ ਮਕਸਦ ਦੀ ਆਵਾਜ਼ ਅੰਤਰਰਾਸ਼ਟਰੀ ਪੱਧਰ ਤੱਕ ਨਹੀਂ ਪਹੁੰਚ ਰਹੀ, ਅਤੇ 5 ਅਗਸਤ ਨੂੰ ਦਿੱਲੀ ਵਿੱਚ ਭਾਰਤੀ ਸੰਸਦ ਦੇ ਸੈਸ਼ਨ ਨੂੰ ਨਿਸ਼ਾਨਾ ਬਣਾਉਣ ਤੇ ਬੰਦ ਕਰਨ ਦਾ ਸੱਦਾ ਦਿੱਤਾ ਹੈ। ਐਸਐਫਜੇ ਦਾ ਦਾਅਵਾ ਹੈ ਕਿ ਇਸੇ ਉਦੇਸ਼ ਲਈ “KABZA” ਟੂਲਕਿਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸੰਸਦ ਤੱਕ ਪਹੁੰਚਣ ਸਬੰਧੀ ਕਥਿਤ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਨੂੰ ਨੇ ਕਿਹਾ ਕਿ “ਕਸ਼ਮੀਰ ਦੀ ਆਜ਼ਾਦੀ ਦਾ ਰਾਹ ਖ਼ਾਲਿਸਤਾਨ ਵਿਚੋਂ ਲੰਘਦਾ ਹੈ।” ਐਸਐਫਜੇ ਨੇ ਕਸ਼ਮੀਰੀ ਅਤੇ ਖ਼ਾਲਿਸਤਾਨੀ ਅੰਦੋਲਨਾਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਗੱਲ ਵੀ ਦੁਹਰਾਈ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤੀ ਅਧਿਕਾਰੀਆਂ ਵੱਲੋਂ ਇਸ ਵੀਡੀਓ ਸੰਦੇਸ਼ ਜਾਂ ਕਥਿਤ ਟੂਲਕਿਟ ਬਾਰੇ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ।

