Portugal’s big initiative, ban on wearing burqa and niqab
ਪੁਰਤਗਾਲ ਦੀ ਵੱਡੀ ਪਹਿਲ , ਬੁਰਕੇ ਅਤੇ ਨਕਾਬ ਪਹਿਨਣ ‘ਤੇ ਲਾ’ਤੀ ਪਾਬੰਦੀ
New Delhi, (ਆਵਾਜ਼ਿ ਕੌਮ ਬਿਊਰੋ)-ਦੱਖਣੀ ਯੂਰਪੀ ਦੇਸ਼ ਪੁਰਤਗਾਲ ਨੇ ਇਕ ਵੱਡੀ ਪਹਿਲ ਕੀਤੀ ਹੈ। ਪੁਰਤਗਾਲ ਸਰਕਾਰ ਨੇ ਜਨਤਕ ਥਾਵਾਂ ‘ਤੇ ਬੁਰਕੇ ਅਤੇ ਨਕਾਬ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ‘ਤੇ 4,000 ਯੂਰੋ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰੀ ਆਦੇਸ਼ ਮੁਤਾਬਕ ਜੋ ਮੁਸਲਿਮ ਮਰਦ ਆਪਣੀਆਂ ਪਤਨੀਆਂ ਜਾਂ ਰਿਸ਼ਤੇਦਾਰ ਔਰਤਾਂ ਨੂੰ ਬੁਰਕੇ ਪਹਿਨਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਹੋਵੇਗੀ। ਬੁਰਕੇ ਨੂੰ ‘ਔਰਤਾਂ ਦੇ ਜ਼ੁਲਮ ਦਾ ਪ੍ਰਤੀਕ ਅਤੇ ਜਨਤਕ ਸੁਰੱਖਿਆ ਲਈ ਖ਼ਤਰਾ’ ਦੱਸਿਆ ਗਿਆ ਹੈ।

