Daughter’s gift turns into life-saving shield, Apple Watch calls ambulance for father who fainted
ਧੀ ਦਾ ਦਿੱਤਾ ਤੋਹਫ਼ਾ ਬਣਿਆ ਜਾਨ ਬਚਾਊ ਕਵਚ, ਬੇਹੋਸ਼ ਹੋ ਕੇ ਡਿੱਗੇ ਪਿਓ ਲਈ ਐਪਲ ਵਾਚ ਨੇ ਖੁਦ ਬੁਲਾਈ ਐਂਬੂਲੈਂਸ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਓਹੀਓ ਸਟੇਟ (ਸਿਨਸਿਨਾਟੀ) ਵਿਚ ਇਕ ਹੈਰਾਨੀਜਨਕ ਅਤੇ ਭਾਵੁਕ ਘਟਨਾ ਸਾਹਮਣੇ ਆਈ ਹੈ, ਜਿੱਥੇ ਧੀ ਵੱਲੋਂ ਦਿੱਤੀ ਗਈ ਐਪਲ ਵਾਚ ਨੇ ਆਪਣੇ ਪਿਓ ਮੁਹੰਮਦ ਇਸਲਾਮ ਦੀ ਜਾਨ ਬਚਾ ਲਈ। ਮੁਹੰਮਦ ਇਸਲਾਮ ਜਦੋਂ ਘਰ ਦੇ ਬਾਹਰ ਕੂੜਾ ਸੁੱਟਣ ਗਿਆ ਤਾਂ ਅਚਾਨਕ ਡਿੱਗ ਕੇ ਬੇਹੋਸ਼ ਹੋ ਗਿਆ। ਉਸ ਵੱਲੋਂ ਪਹਿਨੀ ਐਪਲ ਵਾਚ ਦੇ ‘ਫਾਲ ਡਿਟੈਕਸ਼ਨ’ ਫੀਚਰ ਨੇ ਡਿੱਗਣ ਦਾ ਤੁਰੰਤ ਪਤਾ ਲਗਾਇਆ ਅਤੇ ਕੋਈ ਰਿਸਪਾਂਸ ਨਾ ਮਿਲਣ ’ਤੇ ਆਟੋਮੈਟਿਕਲੀ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰ ਦਿੱਤੀ। ਸਮੇਂ ਸਿਰ ਪਹੁੰਚੀ ਐਂਬੂਲੈਂਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਉਸ ਦੇ ਫੇਫੜਿਆਂ ਵਿਚ ਖੂਨ ਦੇ ਥੱਕੇ ਜਮ੍ਹਾ ਸਨ ਅਤੇ ਸਹੀ ਸਮੇਂ ’ਤੇ ਇਲਾਜ ਮਿਲਣ ਕਾਰਨ ਹੀ ਉਸ ਦੀ ਜਾਨ ਬਚ ਸਕੀ ਹੈ। ਇਸ ਘਟਨਾ ਤੋਂ ਬਾਅਦ ਪਿਓ-ਧੀ ਦੋਵੇਂ ਬਹੁਤ ਭਾਵੁਕ ਹੋ ਗਏ ਅਤੇ ਇਸ ਘਟਨਾ ਨੇ ਸਾਬਤ ਕੀਤਾ ਹੈ ਕਿ ਆਧੁਨਿਕ ਤਕਨਾਲੋਜੀ ਦੇ ਸੁਰੱਖਿਆ ਫੀਚਰ ਐਮਰਜੈਂਸੀ ਸਮੇਂ ਵਰਦਾਨ ਸਾਬਤ ਹੋ ਸਕਦੇ ਹਨ।

