After Iran, now Houthis will also collect taxes from planes! Only this country will get free passage
ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ ਮਿਲੇਗਾ ਫ੍ਰੀ ਲਾਂਘਾ
Yaman, (ਆਵਾਜ਼ਿ ਕੌਮ ਬਿਊਰੋ)-ਯਮਨ ਦੇ ਹੂਤੀ ਬਾਗੀ ਲਾਲ ਸਾਗਰ ਦੇ ਦੱਖਣੀ ਹਿੱਸੇ ’ਚੋਂ ਲੰਘਣ ਵਾਲੇ ਕਾਰੋਬਾਰੀ ਜਹਾਜ਼ਾਂ ’ਤੇ ਟੈਕਸ ਲਾਉਣ ਦੀ ਤਿਆਰੀ ਕਰ ਰਹੇ ਹਨ। ਰਾਇਟਰਜ਼ ਨੇ ਇਹ ਜਾਣਕਾਰੀ ਸਰੋਤਾਂ ਦੇ ਹਵਾਲੇ ਨਾਲ ਦਿੱਤੀ ਹੈ। ਹਾਲਾਂਕਿ, ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਰਿਪੋਰਟ ਦੇ ਮੁਤਾਬਕ ਜੁਲਾਈ ਵਿਚ ਖਾਮੇਨੇਈ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਹੂਤੀ ਨੇਤਾ ਇਰਾਨ ਗਏ ਸਨ। ਉੱਥੇ ਇਰਾਨੀ ਅਧਿਕਾਰੀਆਂ ਨੇ ਜਹਾਜ਼ਾਂ ’ਤੇ ਟੈਕਸ ਲਾਉਣ ਦਾ ਵਿਚਾਰ ਦਿੱਤਾ ਸੀ। ਬਾਅਦ ਵਿਚ ਇਰਾਨੀ ਸਲਾਹਕਾਰਾਂ ਨੇ ਹੂਤੀ ਅਧਿਕਾਰੀਆਂ ਨਾਲ ਮਿਲ ਕੇ ਟੈਕਸ ਵਸੂਲਣ ਲਈ ਇਕ ਸੰਭਾਵੀ ਵਿਵਸਥਾ ਤਿਆਰ ਕਰਨ ਵਿਚ ਵੀ ਮਦਦ ਕੀਤੀ। ਇਸ ਪ੍ਰਸਤਾਵ ਦੇ ਤਹਿਤ ਚੀਨੀ ਜਹਾਜ਼ਾਂ ਨੂੰ ਇਸ ਟੈਕਸ ਤੋਂ ਛੋਟ ਦਿੱਤੀ ਜਾ ਸਕਦੀ ਹੈ, ਕਿਉਂਕਿ ਚੀਨ ਸਾਊਦੀ ਅਰਬ ਤੋਂ ਸਭ ਤੋਂ ਜ਼ਿਆਦਾ ਤੇਲ ਖਰੀਦਣ ਵਾਲਾ ਦੇਸ਼ ਹੈ। ਫਿਲਹਾਲ ਕਈ ਜਹਾਜ਼ ਹੁਣ ਅਫ਼ਰੀਕਾ ਵੱਲ ਦੀ ਘੁੰਮ ਕੇ ਜਾ ਰਹੇ ਹਨ, ਪਰ ਇਹ ਰਸਤਾ ਕਾਫ਼ੀ ਲੰਬਾ ਹੈ, ਜਿਸ ਕਾਰਨ ਸਾਮਾਨ ਪਹੁੰਚਣ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ।

