Indians gain pride in London, Gautam Rangarajan becomes special advisor to British Prime Minister
ਲੰਡਨ ‘ਚ ਭਾਰਤੀਆਂ ਦਾ ਵਧਿਆ ਮਾਣ, ਗੌਤਮ ਰੰਗਰਾਜਨ ਬਣੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਖ਼ਾਸ ਸਲਾਹਕਾਰ
ਲੰਡਨ (ਆਵਾਜ਼ਿ ਕੌਮ ਬਿਊਰੋ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਭਾਰਤੀ ਮੂਲ ਦੇ ਇਕ ਅਗਾਂਹਵਧੂ ਰਣਨੀਤੀਕਾਰ ਅਤੇ ਮੀਡੀਆ ਖੇਤਰ ਦੇ ਕਾਰਜਕਾਰੀ ਅਧਿਕਾਰੀ ਨੂੰ ਢਾਂਚੇ ਅਤੇ ਪ੍ਰਕਿਰਿਆ ਦੇ ਮਾਮਲੇ ਵਿਚ ਐਕਸਪਰਟ ਐਡਵਾਈਜ਼ਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਬੀ. ਬੀ. ਸੀ. ਦੇ ਸਾਬਕਾ ਰਣਨੀਤੀਕਾਰ ਅਤੇ ਸੰਗੀਤਕਾਰ ਗੌਤਮ ਰੰਗਰਾਜਨ ਇਸ ਹਫ਼ਤੇ ‘10 ਡਾਊਨਿੰਗ ਸਟ੍ਰੀਟ’ (ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਦਫ਼ਤਰ ਅਤੇ ਸਰਕਾਰੀ ਰਿਹਾਇਸ਼) ਵਿਚ ਇਸ ਨਵੇਂ ਅਹੁਦੇ ਦਾ ਚਾਰਜ ਸੰਭਾਲਣਗੇ। ਗੌਤਮ ਰੰਗਰਾਜਨ ਨੂੰ ਢਾਂਚੇ ਅਤੇ ਪ੍ਰਕਿਰਿਆ ਦੇ ਮੁੱਦਿਆਂ ’ਤੇ ਐਕਸਪਰਟ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਐਲਾਨ ਵਿਚ ਕਿਹਾ ਗਿਆ ਹੈ, ‘‘ਗੌਤਮ ਨੂੰ ਕਾਰਪੋਰੇਟ ਰਣਨੀਤੀ ਦਾ ਵਿਆਪਕ ਤਜਰਬਾ ਹੈ।’’ ਪਿਛਲੇ ਮਹੀਨੇ ਲੇਬਰ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਬਰਨਹੈਮ ਨੇ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਰਨ ਦਾ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਇਸ ਦੀ ਸ਼ੁਰੂਆਤ ਮੈਨਚੈਸਟਰ ਵਿਚ ਸਥਿਤ ਨੰਬਰ 10 ਨਾਰਥ ਦੇ ਸ਼ੁਰੂਆਤ ਨਾਲ ਹੋਈ ਹੈ।

