Notice to 2 DCs for security negligence in CM Saini’s convoy, 18 police personnel including SHO suspended
CM ਸੈਣੀ ਦੇ ਕਾਫ਼ਲੇ ’ਚ ਸੁਰੱਖਿਆ ਲਾਪ੍ਰਵਾਹੀ ’ਤੇ 2 DCs ਨੂੰ ਨੋਟਿਸ, SHO ਸਣੇ 18 ਪੁਲਸ ਕਰਮਚਾਰੀ ਮੁਅੱਤਲ
ਗੁੜਗਾਓਂ (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਗੁਰੂਗ੍ਰਾਮ ਦੌਰੇ ਦੌਰਾਨ ਉਨ੍ਹਾਂ ਦੇ ਕਾਫ਼ਲੇ ਦੇ ਸਾਹਮਣੇ ਵਿਖਾਵਾਕਾਰੀਆਂ ਦੇ ਪਹੁੰਚਣ ਅਤੇ ਵੀ. ਆਈ. ਪੀ. ਸੁਰੱਖਿਆ ਵਿਵਸਥਾ ਵਿਚ ਰੁਕਾਵਟ ਪਾਉਣ ਦੇ ਮਾਮਲੇ ਵਿਚ ਗੁਰੂਗ੍ਰਾਮ ਪੁਲਸ ਕਮਿਸ਼ਨਰ ਸ਼ਿਬਾਸ ਕਵੀਰਾਜ ਨੇ ਸਖਤ ਐਕਸ਼ਨ ਲਿਆ ਹੈ। ਇਸ ਦੌਰਾਨ ਸੁਰੱਖਿਆ ਲਾਪ੍ਰਵਾਹੀ ਦੀ ਜ਼ਿੰਮੇਵਾਰੀ ਤੈਅ ਕਰਦੇ ਹੋਏ ਕ੍ਰਾਈਮ ਤੇ ਵੈਸਟ ਜ਼ੋਨ ਦੇ 2 ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀਜ਼) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਸਿਵਲ ਲਾਈਨਜ਼ ਥਾਣਾ ਇੰਚਾਰਜ ਤੇ ਸਕਿਓਰਿਟੀ ਇੰਚਾਰਜ ਸਮੇਤ 18 ਪੁਲਸ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਕਮਿਸ਼ਨਰ ਦਫ਼ਤਰ ਦੇ ਹੁਕਮ ਅਨੁਸਾਰ ਮੁਅੱਤਲ ਪੁਲਸ ਕਰਮਚਾਰੀਆਂ ਵਿਚ ਸਿਵਲ ਲਾਈਨਜ਼ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਬਿਜੇਂਦਰ ਕੁਮਾਰ, ਵੈਸਟ ਜ਼ੋਨ ਦੇ ਸਕਿਓਰਿਟੀ ਇੰਚਾਰਜ ਏ. ਐੱਸ. ਆਈ. ਅਮਿਤ ਅਤੇ ਵੱਖ-ਵੱਖ ਰੈਂਕ ਦੇ 16 ਹੋਰ ਪੁਲਸ ਕਰਮਚਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿਭਾਗ ਦੇ ਇੰਚਾਰਜ ਸਮੇਤ 6 ਪੁਲਸ ਕਰਮਚਾਰੀਆਂ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪੁਲਸ ਨੇ 12 ਨਾਮਜ਼ਦ ਸਮੇਤ ਕਈ ਕਾਂਗਰਸੀ ਨੇਤਾਵਾਂ ’ਤੇ ਕੇਸ ਦਰਜ ਕੀਤਾ ਹੈ।

