Important news for train travelers! Changed timings of these trains
ਟਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਨਵੀਂ ਟਰੇਨ ਨੰਬਰ 14624/14623 ਛੇਹਰਟਾ-ਵਾਰਾਣਸੀ ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈੱਸ ਸ਼ੁਰੂ ਕੀਤੇ ਜਾਣ ਕਾਰਨ ਰੇਲਵੇ ਵੱਲੋਂ ਕਈ ਟਰੇਨਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਦਾ ਅਸਰ ਜਲੰਧਰ ਵਿਚੋਂ ਹੋ ਕੇ ਲੰਘਣ ਵਾਲੀਆਂ ਕਈ ਟਰੇਨਾਂ ’ਤੇ ਵੀ ਪਵੇਗਾ। ਰੇਲਵੇ ਵੱਲੋਂ ਜਾਰੀ ਸੂਚਨਾ ਅਨੁਸਾਰ ਜਲੰਧਰ ਨਾਲ ਸਬੰਧਤ 7 ਟਰੇਨਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਵਿਚ 12237 ਵਾਰਾਣਸੀ-ਜੰਮੂਤਵੀ ਐਕਸਪ੍ਰੈੱਸ, 12422 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ, 11057 ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈੱਸ, 14617 ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈੱਸ, 14673 ਜਯਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ, 14649 ਜਯਨਗਰ-ਅੰਮ੍ਰਿਤਸਰ ਸਰਯੂ-ਯਮੁਨਾ ਐਕਸਪ੍ਰੈੱਸ ਅਤੇ 12357 ਕੋਲਕਾਤਾ ਟਰਮੀਨਲ-ਅੰਮ੍ਰਿਤਸਰ ਦੁਰਗਿਆਣਾ ਐਕਸਪ੍ਰੈੱਸ ਸ਼ਾਮਲ ਹਨ। ਰੇਲਵੇ ਮੁਤਾਬਕ 12237 ਵਾਰਾਣਸੀ-ਜੰਮੂਤਵੀ ਐਕਸਪ੍ਰੈੱਸ ਦੇ ਵਾਰਾਣਸੀ ਸਟੇਸ਼ਨ ਤੋਂ ਚੱਲਣ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਟਰੇਨ ਦੁਪਹਿਰ 12.40 ਵਜੇ ਰਵਾਨਾ ਹੁੰਦੀ ਸੀ, ਜਦਕਿ 1 ਨਵੰਬਰ ਤੋਂ ਇਹ ਦੁਪਹਿਰ 12.25 ਵਜੇ ਰਵਾਨਾ ਹੋਵੇਗੀ। ਇਸੇ ਤਰ੍ਹਾਂ 12422 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ ਦੇ ਅੰਮ੍ਰਿਤਸਰ ਪਹੁੰਚਣ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। 31 ਅਗਸਤ ਤੋਂ ਇਹ ਟਰੇਨ ਅੰਮ੍ਰਿਤਸਰ ਸਟੇਸ਼ਨ ’ਤੇ ਪਹਿਲਾਂ ਦੇ ਮੁਕਾਬਲੇ 35 ਮਿੰਟ ਬਾਅਦ ਪਹੁੰਚੇਗੀ। ਇਸ ਦਾ ਨਵਾਂ ਆਗਮਨ ਸਮਾਂ ਸ਼ਾਮ 4.50 ਵਜੇ ਹੋਵੇਗਾ, ਜਦਕਿ ਪਹਿਲਾਂ ਇਹ ਸ਼ਾਮ 4.15 ਵਜੇ ਪਹੁੰਚਦੀ ਸੀ। 11057 ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ ਐਕਸਪ੍ਰੈੱਸ ਦਾ ਅੰਮ੍ਰਿਤਸਰ ਪਹੁੰਚਣ ਦਾ ਸਮਾਂ ਵੀ ਬਦਲਿਆ ਗਿਆ ਹੈ। 2 ਸਤੰਬਰ ਤੋਂ ਇਹ ਟਰੇਨ ਅੰਮ੍ਰਿਤਸਰ ਸ਼ਾਮ 4.50 ਵਜੇ ਪਹੁੰਚੇਗੀ, ਜਦਕਿ ਪਹਿਲਾਂ ਇਸ ਦਾ ਤੈਅ ਸਮਾਂ ਸ਼ਾਮ 4.15 ਵਜੇ ਸੀ। 14617 ਪੂਰਨੀਆ ਕੋਰਟ-ਅੰਮ੍ਰਿਤਸਰ ਐਕਸਪ੍ਰੈੱਸ ਦੇ ਅੰਮ੍ਰਿਤਸਰ ਪਹੁੰਚਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। 2 ਸਤੰਬਰ ਤੋਂ ਇਹ ਟਰੇਨ ਅੰਮ੍ਰਿਤਸਰ ਸ਼ਾਮ 5.05 ਵਜੇ ਪਹੁੰਚੇਗੀ, ਜਦਕਿ ਪਹਿਲਾਂ ਇਸ ਦਾ ਸਮਾਂ ਸ਼ਾਮ 4.55 ਵਜੇ ਸੀ। ਉੱਥੇ ਹੀ, 14673 ਜਯਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ ਦੇ ਅੰਮ੍ਰਿਤਸਰ ਪਹੁੰਚਣ ਦੇ ਸਮੇਂ ਵਿਚ 2 ਨਵੰਬਰ ਤੋਂ ਬਦਲਾਅ ਹੋਵੇਗਾ। ਪਹਿਲਾਂ ਇਹ ਟ੍ਰੇਨ ਸ਼ਾਮ 5.50 ਵਜੇ ਅੰਮ੍ਰਿਤਸਰ ਪਹੁੰਚਦੀ ਸੀ, ਜਦਕਿ ਸੋਧੇ ਹੋਏ ਸਮੇਂ ਅਨੁਸਾਰ ਹੁਣ ਇਹ ਸ਼ਾਮ 6.05 ਵਜੇ ਪਹੁੰਚੇਗੀ। ਇਸ ਟ੍ਰੇਨ ਦੇ ਲਖਨਊ ਅਤੇ ਬਾਰਾਬੰਕੀ ਸਟੇਸ਼ਨਾਂ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ। 14649 ਜਯਨਗਰ-ਅੰਮ੍ਰਿਤਸਰ ਸਰਯੂ-ਯਮੁਨਾ ਐਕਸਪ੍ਰੈੱਸ ਦੇ ਵੀ ਕਈ ਸਟੇਸ਼ਨਾਂ ’ਤੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਲਖਨਊ ਤੋਂ ਅੰਮ੍ਰਿਤਸਰ ਦੇ ਵਿਚਕਾਰ ਇਸ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅੰਮ੍ਰਿਤਸਰ ਪਹੁੰਚਣ ਦਾ ਸਮਾਂ ਪਹਿਲਾਂ ਸ਼ਾਮ 5.50 ਵਜੇ ਸੀ, ਜਿਸ ਨੂੰ 1 ਨਵੰਬਰ ਤੋਂ ਸ਼ਾਮ 6.05 ਵਜੇ ਕੀਤਾ ਗਿਆ ਹੈ। ਇਸ ਤੋਂ ਇਲਾਵਾ 12357 ਕੋਲਕਾਤਾ ਟਰਮੀਨਲ-ਅੰਮ੍ਰਿਤਸਰ ਦੁਰਗਿਆਣਾ ਐਕਸਪ੍ਰੈੱਸ ਦੇ ਅੰਮ੍ਰਿਤਸਰ ਪਹੁੰਚਣ ਦੇ ਸਮੇਂ ਵਿਚ 1 ਸਤੰਬਰ ਤੋਂ ਬਦਲਾਅ ਹੋਵੇਗਾ। ਇਹ ਟ੍ਰੇਨ ਪਹਿਲਾਂ ਸ਼ਾਮ 5.20 ਵਜੇ ਅੰਮ੍ਰਿਤਸਰ ਪਹੁੰਚਦੀ ਸੀ, ਜਦਕਿ ਹੁਣ ਇਸ ਦਾ ਸੋਧਿਆ ਸਮਾਂ ਸ਼ਾਮ 5.35 ਵਜੇ ਹੋਵੇਗਾ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਸਬੰਧਤ ਟਰੇਨ ਦੇ ਸੋਧੇ ਹੋਏ ਸਮੇਂ ਦੀ ਜਾਣਕਾਰੀ ਜ਼ਰੂਰ ਚੈੱਕ ਕਰ ਲੈਣ, ਤਾਂ ਜੋ ਸਟੇਸ਼ਨ ’ਤੇ ਪਹੁੰਚਣ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

