Punjab Police in controversy! Employee slaps youth in Jalandhar, video goes viral
ਵਿਵਾਦਾਂ ‘ਚ ਪੰਜਾਬ ਪੁਲਸ! ਜਲੰਧਰ ‘ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ, ਵੀਡੀਓ ਵਾਇਰਲ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪੁਲਸ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਈ ਹੈ। ਦਰਅਸਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਕਾਰਵਾਈ ਕਰ ਰਹੀ ਸੀ ਤਾਂ ਇਕ ਪੁਲਸ ਅਧਿਕਾਰੀ ਆਪੇ ਤੋਂ ਬਾਹਰ ਹੋ ਗਿਆ ਅਤੇ ਵਾਹਨ ਚਾਲਕ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਜਲੰਧਰ ਬਾਈਪਾਸ ਦੀ ਹੈ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਚਲਾਨ ਕੱਟਣ ‘ਤੇ ਨੌਜਵਾਨ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ “ਤੁਸੀਂ ਕਿਸੇ ਦਾ ਫੋਨ ਇਸ ਤਰ੍ਹਾਂ ਨਹੀਂ ਲੈ ਸਕਦੇ। ਮੈਂ ਤੁਹਾਨੂੰ ਆਪਣਾ ਲਾਇਸੈਂਸ ਵਿਖਾਉਣ ਲਈ ਫੋਨ ਦਿੱਤਾ ਸੀ।” ਇਸ ਦੌਰਾਨ ਨੌਜਵਾਨ ਟ੍ਰੈਫਿਕ ਪੁਲਸ ਤੋਂ ਚਲਾਨ ਕੱਟਣ ਦਾ ਕਾਰਨ ਪੁੱਛ ਰਿਹਾ ਸੀ ਕਿ ਨੇੜੇ ਖੜ੍ਹੇ ਗੁੱਸੇ ‘ਚ ਆਏ ਇਕ ਅਧਿਕਾਰੀ ਨੇ ਉਸ ਨੂੰ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਇੱਕੋ-ਇਕ ਕਸੂਰ ਸੀ ਕਿ ਉਸ ਨੇ ਪੁਲਸ ਵਾਲੇ ਤੋਂ ਆਰ. ਸੀ. ਲੈਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਸਵਾਲ ਕੀਤਾ ਕਿ ਕੀ ਪੁਲਸ ਨੂੰ ਇਸ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਸੀ। ਉਹ ਰਾਜਸਥਾਨ ਸਮੇਤ ਕਈ ਸੂਬਿਆਂ ਦੀ ਯਾਤਰਾ ਕਰ ਚੁੱਕਾ ਸੀ ਪਰ ਪੁਲਸ ਨੇ ਇਥੇ ਉਸ ਦਾ ਚਲਾਨ ਕੱਟ ਦਿੱਤਾ। ਵੀਡੀਓ ‘ਚ ਇਕ ਵਿਅਕਤੀ ਕਹਿੰਦਾ ਹੈ, “ਤੁਸੀਂ ਵੇਖ ਸਕਦੇ ਹੋ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਮੁੰਡੇ ਨੂੰ ਥੱਪੜ ਮਾਰਿਆ। ਖੈਰ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੈਂ ਵੀਡੀਓ ਬਣਾ ਰਿਹਾ ਹਾਂ। ਮੈਂ ਪੂਰੇ ਗੁਜਰਾਤ, ਰਾਜਸਥਾਨ ‘ਚ ਘੁੰਮਿਆ ਹਾਂ ਅਤੇ 3,000 ਕਿਲੋਮੀਟਰ ਗੱਡੀ ਚਲਾਈ ਹੈ ਪਰ ਮੈਨੂੰ ਚਲਾਨ ਕਿੱਥੇ ਆ ਕੇ ਮਿਲਿਆ?” ਨੌਜਵਾਨ ਨੇ ਮੰਗ ਕੀਤੀ ਕਿ ਉਹ ਪੁਲਸ ਦੇ ਇਸ ਵਿਵਹਾਰ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ‘ਚ ਸ਼ਿਕਾਇਤ ਦਰਜ ਕਰਵਾਏਗਾ ਅਤੇ ਕਾਰਵਾਈ ਦੀ ਮੰਗ ਕਰੇਗਾ।

