Philippines: Boat full of passengers catches fire at sea, 5 dead, 87 missing
ਫਿਲੀਪੀਨਜ਼ : ਸਮੁੰਦਰ ‘ਚ ਯਾਤਰੀਆਂ ਨਾਲ ਭਰੀ ਕਿਸ਼ਤੀ ਨੂੰ ਲੱਗੀ ਅੱਗ, 5 ਦੀ ਮੌਤ, 87 ਲਾਪਤਾ
ਮਨੀਲਾ (ਆਵਾਜ਼ਿ ਕੌਮ ਬਿਊਰੋ)- ਫਿਲੀਪੀਨਜ਼ ਦੇ ਪੱਛਮੀ ਤੱਟ ‘ਤੇ ਇੱਕ ਯਾਤਰੀਆਂ ਨਾਲ ਭਰੀ ਕਿਸ਼ਤੀ ਨੂੰ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਤੱਟ ਰੱਖਿਅਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਕਾਇਆਬਯਾਬ ਨੇ ਕਿਹਾ ਕਿ ਕਿਸ਼ਤੀ ਵਿੱਚ ਕੁੱਲ 134 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 117 ਯਾਤਰੀ ਅਤੇ 17 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਤੱਟ ਰੱਖਿਅਕ ਦੇ ਬੁਲਾਰੇ ਕਮੋਡੋਰ ਨੋਏਮੀ ਕਾਯਾਬਯਾਬ ਨੇ ਕਿਹਾ ਕਿ ਇਸ ਘਟਨਾ ਦੌਰਾਨ ਹੁਣ ਤੱਕ 42 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ। ਲਾਪਤਾ ਲੋਕਾਂ ਦੀ ਗਿਣਤੀ 87 ਹੈ ਪਰ ਬਚਾਅ ਕਾਰਜ ਜਾਰੀ ਰਹਿਣ ਕਾਰਨ ਇਹ ਗਿਣਤੀ ਬਦਲ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਐੱਮਵੀ ਜੂਨ ਐਸਟਰ ਨਾਮਕ ਇਹ ਕਿਸ਼ਤੀ ਮਨੀਲਾ ਤੋਂ ਰਵਾਨਾ ਹੋਈ ਸੀ। ਜਿਸ ਸਮੇਂ ਅੱਗ ਲੱਗਣ ਦੀ ਘਟਨਾ ਵਾਪਰੀ, ਉਸ ਸਮੇਂ ਕਿਸ਼ਟੀ ਪਲਾਵਾਨ ਸੂਬੇ ਦੇ ਕੋਰੋਨ ਨੇੜੇ ਸੀ।

