Number of registered NGOs halved in 10 years! Foreign donations increased
10 ਸਾਲਾਂ ‘ਚ ਅੱਧੀ ਰਹਿ ਗਈ ਰਜਿਸਟਰਡ NGOs ਦੀ ਗਿਣਤੀ ! ਵਿਦੇਸ਼ਾਂ ਤੋਂ ਆਇਆ ਦਾਨ ਵਧਿਆ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਵਿਦੇਸ਼ੀ ਅੰਸ਼ਦਾਨ (ਰੈਗੂਲੇਸ਼ਨ) ਐਕਟ (ਐੱਫਸੀਆਰਏ) ਦੇ ਅਧੀਨ ਰਜਿਸਟਰਡ ਸਰਗਰਮ ਗੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੀ ਗਿਣਤੀ ਪਿਛਲੇ ਇਕ ਦਹਾਕੇ ‘ਚ ਕਰੀਬ ਅੱਧੀ ਰਹਿ ਗਈ ਹੈ, ਹਾਲਾਂਕਿ ਵਿਦੇਸ਼ਾਂ ਤੋਂ ਮਿਲਣ ਵਾਲਾ ਅੰਸ਼ਦਾਨ ਵਧਿਆ ਹੈ। ਗ੍ਰਹਿ ਮੰਤਰਾਲਾ ਨੇ ਐੱਫਸੀਆਰਏ ਸੋਧ ਬਿੱਲ ‘ਤੇ ਵਿਚਾਰ ਕਰ ਰਹੀ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਪਹਿਲੀ ਬੈਠਕ ‘ਚ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਅਧਿਕਾਰੀਆਂ ਨੇ ਕਮੇਟੀ ਨੂੰ ਦੱਸਿਆ ਕਿ ਸਾਲ 2024-25 ‘ਚ ਕੁੱਲ 1,841 ਕਰੋੜ ਰੁਪਏ ਦੇ ਵਿਦੇਸ਼ੀ ਅੰਸ਼ਦਾਨ ‘ਚੋਂ ਕਰੀਬ ਤਿੰਨ-ਚੌਥਾਈ ਰਾਸ਼ੀ ਈਸਾਈ ਸੰਗਠਨਾਂ ਨੂੰ ਮਿਲੀ। ਇਸ ਬਿੱਲ ‘ਚ ਗੈਰ-ਸਰਕਾਰੀ ਸੰਗਠਨਾਂ ਅਤੇ ਵਿਦੇਸ਼ੀ ਧਨ ਦੇ ਸੰਬੰਧ ‘ਚ ਸਰਕਾਰ ਦੀ ਨਿਗਰਾਨੀ ਵਧਾਉਣ ਦਾ ਪ੍ਰਸਤਾਵ ਹੈ। ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ‘ਚ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਦੇ ਇਕ ਦਲ ਨੇ ਭਾਜਪਾ ਸੰਸਦ ਮੈਂਬਰ ਸੰਜੇ ਜਾਇਸਵਾਲ ਦੀ ਪ੍ਰਧਾਨਗੀ ਵਾਲੀ ਜੇਪੀਸੀ ਨੂੰ ਦੱਸਿਆ ਕਿ 15 ਸੂਬਿਆਂ ‘ਚ ਐੱਫਸੀਆਰਏ ਦੇ ਅਧੀਨ 14,466 ਸਰਗਮ ਐੱਨਜੀਓ ਰਜਿਸਟਰਡ ਹਨ। ਤਾਮਿਲਨਾਡੂ 2,102 ਸੰਗਠਨਾਂ ਨਾਲ ਸਿਖਰ ‘ਤੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ (1,578), ਕਰਨਾਟਕ (1,355), ਦਿੱਲੀ (1,218), ਆਂਧਰਾ ਪ੍ਰਦੇਸ਼ (1,022) ਅਤੇ ਕੇਰਲ (1,013) ਦਾ ਸਥਾਨ ਹੈ। ਵਿਦੇਸ਼ੀ ਧਨ ਪ੍ਰਾਪਤ ਕਰਨ ਵਾਲੇ ਸਾਰੇ ਸੰਗਠਨਾਂ ਲਈ ਐੱਫਸੀਆਰਏ ਦੇ ਅਧੀਨ ਰਜਿਸਟਰੇਸ਼ਨ ਜ਼ਰੂਰੀ ਹੈ ਅਤੇ ਗ੍ਰਹਿ ਮੰਤਰਾਲਾ ਇਸ ਦਾ ਨੋਡਲ ਅਥਾਰਟੀ ਹੈ। ਸਾਲ 2015 ‘ਚ ਐੱਫਸੀਆਰਏ ਦੇ ਅਧੀਨ 29,022 ਸਰਗਰਮ ਐੱਨਜੀਓ ਰਜਿਸਟਰਡ ਸਨ। ਐੱਫਸੀਆਰਏ-ਰਜਿਸਟਰਡ ਐੱਨਜੀਓ ਨੂੰ ਵਿਦੇਸ਼ਾਂ ਤੋਂ ਮਿਲਣ ਵਾਲਾ ਅੰਸ਼ਦਾਨ 2015-16 ‘ਚ 17,832 ਕਰੋੜ ਰੁਪਏ ਸੀ, ਜੋ 2024-25 ‘ਚ ਵਧ ਕੇ 22,974 ਕਰੋੜ ਰੁਪਏ ਹੋ ਗਿਆ। ਇਸੇ ਮਿਆਦ ‘ਚ ਸਰਗਰਮ ਐੱਨਜੀਓ ਦੀ ਗਿਣਤੀ 29,022 ਤੋਂ ਘੱਟ ਕੇ 14,466 ਰਹਿ ਗਈ। ਸਾਲ 2024-25 ‘ਚ ਪ੍ਰਮੁੱਖ ਦਾਨੀ ਦੇਸ਼ਾਂ ‘ਚ ਅਮਰੀਕਾ ਸਭ ਤੋਂ ਅੱਗੇ ਰਿਹਾ, ਜਿਸ ਨੇ 12,113 ਕਰੋੜ ਰੁਪਏ ਦਾ ਯੋਗਦਾਨ ਦਿੱਤਾ। ਇਸ ਤੋਂ ਬਾਅਦ ਬ੍ਰਿਟੇਨ (2,414 ਕਰੋੜ ਰੁਪਏ), ਜਰਮਨੀ (1,782 ਕਰੋੜ ਰੁਪਏ), ਸਵਿਟਜ਼ਰਲੈਂਡ (733 ਕਰੋੜ ਰੁਪਏ) ਅਤੇ ਸਿੰਗਾਪੁਰ (669 ਕਰੋੜ ਰੁਪਏ) ਦਾ ਨੰਬਰ ਆਉਂਦਾ ਹੈ। ਕਮੇਟੀ ਨੂੰ ਦੱਸਿਆ ਗਿਆ ਕਿ 2024-25 ‘ਚ ਪ੍ਰਾਪਤ ਹੋਈ ਕੁੱਲ ਰਕਮ ‘ਚੋਂ 5,150 ਕਰੋੜ ਰੁਪਏ ਧਾਰਮਿਕ ਸੰਗਠਨਾਂ ਨੂੰ ਗਏ। ਈਸਾਈ ਸੰਗਠਨਾਂ ਨੂੰ ਸਭ ਤੋਂ ਵੱਧ 1,345 ਕਰੋੜ ਰੁਪਏ ਮਿਲੇ।

