Fire breaks out at Hyundai showroom; several vehicles burnt to ashes
ਲਹਿੰਦੇ ਪੰਜਾਬ ’ਚ HIV ਦਾ ਕਹਿਰ, ਇਕੱਲੇ ਲਾਹੌਰ ’ਚ 7,041 ਮਰੀਜ਼
ਲੰਡਨ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਜਨਵਰੀ ਤੋਂ ਜੁਲਾਈ 2026 ਦੌਰਾਨ ਐੱਚਆਈਵੀ ਨਾਲ ਜੀਅ ਰਹੇ 9,634 ਵਿਅਕਤੀਆਂ ਦੀ ਨਵੀਂ ਰਜਿਸਟ੍ਰੇਸ਼ਨ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਇਹ ਅੰਕੜਾ ਸਾਲ 2025 ਦੀਆਂ ਕੁੱਲ 7,920 ਰਜਿਸਟ੍ਰੇਸ਼ਨਾਂ ਨਾਲੋਂ ਲਗਭਗ 22 ਫ਼ੀਸਦੀ ਵੱਧ ਹੈ। ਰਿਪੋਰਟ ਮੁਤਾਬਕ ਲਾਹੌਰ ਵਿੱਚ ਸਭ ਤੋਂ ਵੱਧ 7,041 ਰਜਿਸਟ੍ਰੇਸ਼ਨਾਂ ਦਰਜ ਹੋਈਆਂ। ਫ਼ੈਸਲਾਬਾਦ ਵਿੱਚ 728 ਅਤੇ ਕਸੂਰ ਵਿੱਚ 393 ਰਜਿਸਟ੍ਰੇਸ਼ਨਾਂ ਹੋਈਆਂ। ਇਸ ਤੋਂ ਇਲਾਵਾ ਓਕਾੜਾ ਵਿੱਚ 232, ਨਨਕਾਣਾ ਸਾਹਿਬ ਵਿੱਚ 125, ਗੁਜਰਾਂਵਾਲਾ ਵਿੱਚ 117 ਅਤੇ ਬਹਾਵਲਨਗਰ ਵਿੱਚ 111 ਵਿਅਕਤੀ ਰਜਿਸਟਰ ਕੀਤੇ ਗਏ। ਰਿਪੋਰਟ ਵਿੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਅੰਕੜੇ ਸਿਹਤ ਪ੍ਰਣਾਲੀ ਵਿੱਚ ਨਵੇਂ ਰਜਿਸਟਰ ਹੋਏ ਵਿਅਕਤੀਆਂ ਦੇ ਹਨ ਤੇ ਜਦ ਕਿ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਸਿਹਤ ਮੰਤਰਾਲੇ ਲਈ ਚਿੰਤਾਜਨਕ ਹੈ।

