Former MP’s entire family trapped in elevator; health of 6 people, including daughter-in-law and son, deteriorates
ਲਿਫਟ ‘ਚ ਫਸਿਆ ਸਾਬਕਾ MP ਦਾ ਪੂਰਾ ਪਰਿਵਾਰ, ਨੂੰਹ-ਪੁੱਤਰ ਸਣੇ 6 ਲੋਕਾਂ ਦੀ ਵਿਗੜੀ ਸਿਹਤ
New Delhi, (ਆਵਾਜ਼ਿ ਕੌਮ ਬਿਊਰੋ)-ਦਿੱਲੀ ਸਥਿਤ ਝਾਰਖੰਡ ਭਵਨ ਵਿੱਚ ਲਿਫਟ ਖਰਾਬ ਹੋਣ ਕਾਰਨ ਉਸ ਸਮੇਂ ਦਫ਼ੜਾ-ਦਫ਼ੜੀ ਮਚ ਗਈ, ਜਦੋਂ ਉਸ ਦੇ ਅੰਦਰ 6 ਲੋਕ ਫਸ ਗਏ। ਜ਼ਿਆਦਾ ਸਮੇਂ ਵਿਚ ਲਿਫਟ ਦੇ ਅੰਦਰ ਫਸੇ ਰਹਿਣ ਕਾਰਨ ਉਕਤ ਲੋਕ ਬੀਮਾਰ ਹੋ ਗਏ ਅਤੇ ਬੇਹੋਸ਼ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦੱਸ ਦੇਈਏ ਕਿ ਝਾਰਖੰਡ ਭਵਨ ਦੀ ਲਿਫਟ ‘ਚ ਫਸੇ ਲੋਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰਕ ਮੈਂਬਰ ਸਨ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਲਾਜ ਲਈ ਵਸੰਤ ਵਿਹਾਰ ਦੇ ਹੋਲੀ ਏਂਜਲਸ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰਕ ਮੈਂਬਰ ਦਿੱਲੀ ਦੇ ਝਾਰਖੰਡ ਭਵਨ ਵਿੱਚ ਰਹਿ ਰਹੇ ਸਨ। ਇਸ ਦੌਰਾਨ ਬੁੱਧਵਾਰ ਨੂੰ ਅਚਾਨਕ ਲਿਫਟ ਖਰਾਬ ਹੋ ਗਈ ਅਤੇ ਉਹ ਅੰਦਰ ਫਸ ਗਏ। ਜਿਵੇਂ ਹੀ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਨੂੰ ਪਰਿਵਾਰ ਦੇ ਲਿਫਟ ਵਿੱਚ ਫਸਣ ਬਾਰੇ ਪਤਾ ਲੱਗਾ, ਉਹ ਗੁੱਸੇ ਵਿੱਚ ਆ ਗਏ ਅਤੇ ਝਾਰਖੰਡ ਭਵਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਸਾਬਕਾ ਸੰਸਦ ਮੈਂਬਰ ਘੁਰਨ ਰਾਮ ਦੇ ਪਰਿਵਾਰ ਦਾ ਇੱਕ ਮੈਂਬਰ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਬਾਕੀ ਮੈਂਬਰਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਝਾਰਖੰਡ ਭਵਨ ਵਿੱਚ ਲਿਫਟ ਦੇ ਰੱਖ-ਰਖਾਅ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

